For the best experience, open
https://m.punjabitribuneonline.com
on your mobile browser.
Advertisement

ਕੁਰੂਕਸ਼ੇਤਰ ਤੋਂ ‘ਆਪ’ ਉਮੀਦਵਾਰ ਦੇ ਹੱਕ ’ਚ ਭਗਵੰਤ ਮਾਨ ਤੇ ਭੁਪਿੰਦਰ ਹੁੱਡਾ ਕਰਨਗੇ ਚੋਣ ਪ੍ਰਚਾਰ

01:42 PM May 10, 2024 IST
ਕੁਰੂਕਸ਼ੇਤਰ ਤੋਂ ‘ਆਪ’ ਉਮੀਦਵਾਰ ਦੇ ਹੱਕ ’ਚ ਭਗਵੰਤ ਮਾਨ ਤੇ ਭੁਪਿੰਦਰ ਹੁੱਡਾ ਕਰਨਗੇ ਚੋਣ ਪ੍ਰਚਾਰ
Advertisement

ਚੰਡੀਗੜ੍ਹ, 10 ਮਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਹੁੱਡਾ ਕੁਰੂਕਸ਼ੇਤਰ ਤੋਂ ਲੋਕ ਸਭਾ ਚੋਣ ਲੜ ਰਹੇ ‘ਆਪ’ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਸੁਸ਼ੀਲ ਗੁਪਤਾ ਲਈ ਚੋਣ ਪ੍ਰਚਾਰ ਕਰਨਗੇ। 'ਆਪ' ਅਤੇ ਕਾਂਗਰਸ ਵਿਰੋਧੀ ਗਠਜੋੜ ਇੰਡੀਆ ਦਾ ਹਿੱਸਾ ਹਨ। 'ਆਪ' ਨੇ ਗੁਪਤਾ ਨੂੰ ਕੁਰੂਕਸ਼ੇਤਰ ਤੋਂ ਮੈਦਾਨ 'ਚ ਉਤਾਰਿਆ ਹੈ, ਜਦਕਿ ਕਾਂਗਰਸ ਸੂਬੇ ਦੀਆਂ ਬਾਕੀ 9 ਲੋਕ ਸਭਾ ਸੀਟਾਂ 'ਤੇ ਚੋਣ ਲੜ ਰਹੀ ਹੈ। ਰਾਜ ਵਿੱਚ ਲੋਕ ਸਭਾ ਦੀਆਂ 10 ਸੀਟਾਂ ਹਨ। ਗੁਪਤਾ ਨੇ ਕਿਹਾ ਕਿ ਮਾਨ, ਜਿਨ੍ਹਾਂ ਨੇ ਪਿਛਲੇ ਮਹੀਨੇ ਕੁਰੂਕਸ਼ੇਤਰ ਵਿੱਚ ਰੋਡ ਸ਼ੋਅ ਕੀਤਾ ਸੀ, ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੀ ਮੁਹਿੰਮ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ,‘13 ਮਈ ਨੂੰ ਕਾਂਗਰਸੀ ਆਗੂ ਦੀਪੇਂਦਰ ਸਿੰਘ ਹੁੱਡਾ ਮੇਰੀ ਮੁਹਿੰਮ ਵਿੱਚ ਸ਼ਾਮਲ ਹੋਣਗੇ, 14 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਉਣਗੇ, 16 ਨੂੰ ਭੁਪਿੰਦਰ ਸਿੰਘ ਹੁੱਡਾ ਕੁਰੂਕਸ਼ੇਤਰ ਵਿੱਚ ਹੋਣਗੇ, ਜਦਕਿ 17 ਮਈ ਨੂੰ ਭਗਵੰਤ ਮਾਨ ਅਤੇ (ਆਪ ਆਗੂ) ਸੰਜੈ ਸਿੰਘ ਪ੍ਰਚਾਰ ਕਰਨਗੇ।’

Advertisement

Advertisement
Author Image

Advertisement
Advertisement
×