For the best experience, open
https://m.punjabitribuneonline.com
on your mobile browser.
Advertisement

ਲੱਖਾਂ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ

07:50 AM Jul 07, 2024 IST
ਲੱਖਾਂ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ
Advertisement

ਪੱਤਰ ਪ੍ਰੇਰਕ
ਸਮਾਣਾ, 6 ਜੁਲਾਈ
ਇੱਥੋਂ ਦੇ ਘੜਾਮੀ ਪੱਤੀ ਮੁਹੱਲੇ ’ਚ ਚੋਰਾਂ ਵੱਲੋਂ ਬੀਤੀ ਰਾਤ ਇਕ ਘਰ ’ਚ ਦਾਖ਼ਲ ਹੋ ਕੇ 12 ਲੱਖ ਰੁਪਏ ਦੀ ਨਗਦੀ ਅਤੇ ਡੇਢ ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਗਏ। ਸਿਟੀ ਪੁਲੀਸ ਵੱਲੋਂ ਘਟਨਾ ਵਾਲੀ ਥਾਂ ’ਤੇ ਫੋਰੈਂਸਿਕ ਟੀਮ ਨਾਲ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਰ ਦੇ ਮਾਲਕ ਦਰਸ਼ਨ ਥਰੇਜਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਦੁਪਹਿਰੇ ਵੱਡੇ ਭਰਾ ਦੇ ਘਰ ਗਿਆ ਸੀ ਤੇ ਰਾਤ ਨੂੰ ਜਦੋਂ ਉਹ ਕਰੀਬ 9 ਵਜੇ ਵਾਪਸ ਆਏ ਤਾਂ ਦੇਖਿਆ ਕਿ ਘਰ ਵਿੱਚ ਸਾਮਾਨ ਖਿੱਲਰਿਆ ਪਿਆ ਸੀ। ਬੈਡ ਅਤੇ ਅਲਮਾਰੀ ਵਿੱਚ ਰੱਖੇ ਪੈਸੇ ਤੇ ਗਹਿਣੇ ਗਾਇਬ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਇੱਕ ਮਕਾਨ ਵੇਚਿਆ ਸੀ ਜਿਸ ਦੇ 12 ਲੱਖ ਰੁਪਏ ਬਿਆਨੇ ਦੇ ਪਏ ਸਨ, ਚੋਰ ਇਹ ਨਕਦੀ ਅਤੇ ਡੇਢ ਤੋਲੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਪੁਲੀਸ ਮੁਲਾਜ਼ਮਾਂ ਤੋਂ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇਸ ਸੰਬਧੀ ਸਿਟੀ ਪੁਲੀਸ ਦੇ ਏਐੱਸਆਈ ਪੂਰਨ ਸਿੰਘ ਨੇ ਦੱਸਿਆ ਕਿ ਦਰਸਨ ਥਰੇਜਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਮੁਲਾਜ਼ਮ ਚੋਰਾਂ ਦੀ ਪਛਾਣ ਲਈ ਸੀਟੀਟੀਵੀ ਕੈਮਰੇ ਖਿੰਗਾਲ ਰਹੇ ਹਨ।

Advertisement

Advertisement
Advertisement
Author Image

sukhwinder singh

View all posts

Advertisement