ਲੱਖਾਂ ਸ਼ਰਧਾਲੂ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਵਿੱਚ ਨਤਮਸਤਕ
ਡਾ. ਹਿਮਾਂਸ਼ੂ ਸੂਦ
ਫਤਹਿਗੜ੍ਹ ਸਾਹਿਬ, 28 ਦਸੰਬਰ
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੇ ਸਾਲਾਨਾ ਸ਼ਹੀਦੀ ਜੋੜ ਮੇਲ ’ਤੇ ਜਿਥੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਤੋ ਕੱਢੇ ਗਏ ਨਗਰ ਕੀਰਤਨ ਨਾਲ ਸੰਗਤਾਂ ਦਾ ਰਿਕਾਰਡ ਤੋੜ ਇੱਕਠ ਸੀ, ਉਥੇ ਮੀਹ ਦੇ ਬਾਵਜੂਦ ਸੰਗਤ ਵਿੱਚ ਸ਼ਹੀਦਾਂ ਪ੍ਰਤੀ ਪੂਰਾ ਜੋਸ਼ ਸੀ। ਇਸ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੇ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਵਿੱਚ ਮੱਥਾ ਟੇਕਿਆ ਅਤੇ ਪ੍ਰਬੰਧਕਾਂ ਅਤੇ ਸੰਗਤਾਂ ਵੱਲੋਂ ਲਾਏ ਗਏ ਦੁੱਧ ਦੇ ਲੰਗਰ ਵੀ ਛਕੇ। ਇਸ ਮੌਕੇ ਚੇਅਰਮੈਨ ਨਿਰਮਲ ਸਿੰਘ ਐੱਸਐੱਸ ਨੇ ਕਿਹਾ ਕਿ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਪਰਿਵਾਰ ਸਣੇ ਹੋਈ ਸ਼ਹਾਦਤ ਨੂੰ ਭੁਲਾਇਆ ਨਹੀ ਜਾ ਸਕਦਾ। ਉਨ੍ਹਾਂ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਜਾਲਮ ਸੂਬੇ ਵਜ਼ੀਰ ਖਾਂ ਵੱਲੋਂ ਠੰਢੇ ਬੁਰਜ ਵਿੱਚ ਕੈਦ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਅਤੇ ਵਜ਼ੀਰ ਖਾ ਨੇ ਬਾਬਾ ਜੀ ਨੂੰ ਸਣੇ ਪਰਿਵਾਰ ਤੇ ਬੱਚੇ ਕੋਹਲੂ ਵਿੱਚ ਪਿੜਵਾ ਦਿੱਤਾ। ਧਾਰਮਿਕ ਦੀਵਾਨਾਂ ਵਿੱਚ ਭਾਈ ਰਣਜੀਤ ਸਿੰਘ ਰਾਜਨ, ਖਜਾਨ ਸਿੰਘ ਪ੍ਰੇਮੀ, ਕਰਨੈਲ ਸਿੰਘ ਰਾਣਾ, ਅਮਰਜੀਤ ਸਿੰਘ ਕੰਵਲ, ਮਨਜੀਤ ਸਿੰਘ ਬਾਠ, ਸੋਹਣ ਸਿੰਘ ਸੁਰੀਲਾ, ਪਰਮਜੀਤ ਸਿੰਘ ਪਾਰਸ, ਗੁਰਮੀਤ ਸਿੰਘ ਝਾਮਪੁਰ ਆਦਿ ਢਾਡੀ, ਕਵੀਸ਼ਰਾਂ, ਕੀਰਤਨੀਆਂ ਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਲਸਾਨੀ ਇਤਿਹਾਸ ਬਾਰੇ ਜਾਣੂੰ ਕਰਵਾਇਆ। ਇਸ ਮੌਕੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਅਤੇ ਸੰਗਤਾਂ ਵੱਲੋਂ. ਦੁੱਧ, ਬ੍ਰੈੱਡ ਆਦਿ ਦੇ ਲੰਗਰ ਲਗਾਏ ਗਏ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਰਾਜ, ਨਿਰਮਲ ਸਿੰਘ ਮੀਨੀਆ ਮੋਗਾ, ਬਲਦੇਵ ਸਿੰਘ ਦੁਸਾਂਝ, ਗੁਰਮੀਤ ਸਿੰਘ ਸੈਕਟਰੀ, ਜੈ ਕ੍ਰਿਸ਼ਨ ਕਸ਼ਿਅਪ, ਜਸਪਾਲ ਸਿੰਘ ਕਲੌਦੀ, ਰਾਏ ਦੇਵਿੰਦਰ ਸਿੰਘ ਸਰਪੰਚ, ਗੁਰਚਰਨ ਸਿੰਘ ਹਲਵਾਰਾ, ਗੁਰਦੇਵ ਸਿੰਘ ਨਾਭਾ ਸੀਨੀਅਰ ਮੀਤ ਪ੍ਰਧਾਨ, ਮੈਨੇਜਰ ਨਵਜੋਤ ਸਿੰਘ, ਪਰਮਜੀਤ ਸਿੰਘ ਖੰਨਾ, ਰਾਜ ਕੁਮਾਰ ਪਾਤੜਾਂ, ਬਲਜਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ, ਅਮੀ ਚੰਦ ਮਾਛੀਵਾੜਾ, ਬਸੰਤ ਸਿੰਘ ਮੋਗਾ, ਕਾਬਲ ਸਿੰਘ, ਸੁਰਜੀਤ ਸਿੰਘ, ਗੁਰਮੇਲ ਸਿੰਘ ਹਰੀਕੇਪੱਤਣ, ਗੁਰਚਰਨ ਸਿੰਘ ਧਨੌਲਾ, ਬਲਦੇਵ ਸਿੰਘ ਲੁਹਾਰਾ, ਪਰਮਜੀਤ ਸਿੰਘ ਜਲੰਧਰ, ਗੁਰਚਰਨ ਸਿੰਘ ਨੀਲਾ, ਮਹਿੰਦਰ ਸਿੰਘ ਮੋਰਿੰਡਾ, ਕੁਲਦੀਪ ਸਿੰਘ ਜੰਮੂ, ਸਤੋਖ ਸਿੰਘ ਜਲੰਧਰ, ਜੋਗਿੰਦਰਪਾਲ ਸਿੰਘ, ਹਰਦੀਪ ਸਿੰਘ, ਤਾਰਾ ਸਿੰਘ, ਸੁੱਚਾ ਸਿੰਘ, ਲਾਡਵਿੰਦਰ ਸਿੰਘ ਲਾਡੀ, ਦਲਜੀਤ ਸਿੰਘ ਬਰਨਾਲਾ, ਅਮਰਜੀਤ ਸਿੰਘ ਬਰਨਾਲਾ, ਮੰਗਤ ਸਿੰਘ, ਰਾਮ ਸਿੰਘ ਸਹਿਣਾ ਅਤੇ ਬੀਰ ਦਵਿੰਦਰ ਸਿੰਘ ਮੋਰਿੰਡਾ ਹਾਜ਼ਰ ਸਨ।