ਏਟੀਐਮ ਪੁੱਟ ਕੇ ਉਡਾਈ ਲੱਖਾਂ ਦੀ ਨਕਦੀ
07:13 AM Jul 07, 2024 IST
ਪੱਤਰ ਪ੍ਰੇਰਕ
ਫਗਵਾੜਾ, 6 ਜੁਲਾਈ
ਚੋਰਾਂ ਇਥੋਂ ਦੇ ਪਲਾਹੀ ਰੋਡ ’ਤੇ ਸਥਿਤ ਐੱਸਬੀਆਈ ਬੈਂਕ ਦੇ ਇੱਕ ਏਟੀਐੱਮ ਨੂੰ ਨਿਸ਼ਾਨਾ ਬਣਾਉਂਦਿਆ ਉਸ ’ਚੋਂ ਲੱਖਾਂ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ। ਚੋਰਾਂ ਨੇ ਕਰੀਬ 2.30 ਵਜੇ ਗੈਸ ਵੈਲਡਿੰਗ ਦੀ ਮੱਦਦ ਨਾਲ ਏਟੀਐੱਮ ਮਸ਼ੀਨ ਨੂੰ ਕੱਟ ਲਿਆ ਤੇ ਅੰਦਰੋਂ ਪੈਸੇ ਲੈ ਕੇ ਫ਼ਰਾਰ ਹੋ ਗਏ। ਬੈਂਕ ਦੇ ਸੂਤਰਾ ਅਨੁਸਾਰ ਮਸ਼ੀਨ ’ਚ ਕਰੀਬ 25 ਲੱਖ ਰੁਪਏ ਦੀ ਨਕਦੀ ਮੌਜੂਦ ਸੀ। ਮੌਕੇ ’ਤੇ ਕਈ ਨੋਟ ਤਾਂ ਗੈਸ ਵੈਲਡਿੰਗ ਦੇ ਸੇਕ ਕਾਰਨ ਖਰਾਬ ਹੋਏ ਵੀ ਮਿਲੇ। ਪੁਲੀਸ ਵਲੋਂ ਇਸ ਸਬੰਧੀ ਵੱਖ ਵੱਖ ਟੀਮਾਂ ਬਣਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਵਲੋ ਅੱਜ ਵੱਖ ਵੱਖ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਿਆ। ਐੱਸਐੱਚਓ ਸਿਟੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਏਟੀਐਮ ਅੰਦਰ ਦੋ ਵਿਅਕਤੀ ਦਾਖ਼ਲ ਹੋ ਹਨ ਤੇ ਬਾਕੀ ਵਿਅਕਤੀ ਬਾਹਰ ਸਨ।
Advertisement
Advertisement