ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੱਖਾ ਸਿਧਾਣਾ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਦਾ ਦੌਰਾ

07:25 AM Mar 29, 2024 IST

ਮਨੋਜ ਸ਼ਰਮਾ
ਬਠਿੰਡਾ, 28 ਮਾਰਚ
ਸੰਸਦੀ ਹਲਕਾ ਬਠਿੰਡਾ ਤੋਂ ਆਜ਼ਾਦ ਚੋਣ ਲੜ ਰਹੇ ਮਾਂ ਬੋਲੀ ਪੰਜਾਬੀ ਦੇ ਸਮਰਥਕ ਲੱਖਾ ਸਿੰਘ ਸਿਧਾਣਾ ਨੇ ‘ਪੰਜਾਬ, ਪੰਜਾਬੀਅਤ ਬਚਾਓ’ ਯਾਤਰਾ ਤਹਿਤ ਅੱਜ ਬਲਾਕ ਗੋਨਿਆਣਾ ਦੇ ਪਿੰਡਾਂ ਵਿੱਚ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਪਿੰਡ ਮਹਿਮਾ ਸਰਜਾ, ਅਬਲੂ (ਕੋਟਲੀ), ਕੋਠੇ ਕੌਰ ਸਿੰਘ ਵਾਲਾ, ਕੋਠੇ ਲਾਲ ਸਿੰਘ ਵਾਲਾ, ਕੋਠੇ ਸੰਧੂਵਾਂ ਵਾਲੇ, ਗੰਗਾ (ਅਬਲੂ ਕੀ), ਬਰਕੰਦੀ, ਦਾਨ ਸਿੰਘ ਵਾਲਾ, ਕੋਠੇ ਬੁੱਧ ਸਿੰਘ ਵਾਲਾ, ਮਹਿਮਾ ਸਰਕਾਰੀ, ਕਿਲੀ ਨਿਹਾਲ ਸਿੰਘ ਵਾਲਾ, ਕੋਠੇ ਚੇਤ ਸਿੰਘ ਵਾਲਾ ਆਦਿ ਦੀਆਂ ਸੱਥਾਂ ਅਤੇ ਸਾਂਝੀਆਂ ਥਾਂਵਾਂ ’ਤੇ ਲੋਕਾਂ ਦੇ ਇੱਕਠ
ਨੂੰ ਸੰਬੋਧਨ ਕੀਤਾ। ਉਨ੍ਹਾਂ ਇਸ ਮੌਕੇ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਆਲੋਚਨਾ ਕੀਤੀ। ਸ੍ਰੀ ਲੱਖਾ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਦੀ ਬਰਬਾਦੀ ਤੋਂ ਬਿਨਾਂ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੇ ਊੜਾ ਮਰ ਗਿਆ, ਫਿਰ ਜੂੜਾ ਕਿਵੇਂ ਜਿਉਂਦਾ ਰਹੇਗਾ। ਉਨ੍ਹਾਂ ਕਿਹਾ ਇੱਕ ਏਜੰਸੀ ਨੇ ਪੁਸ਼ਟੀ ਕੀਤੀ ਹੈ, 21ਵੀਂ ਸਦੀਂ ਵਿਚ ਜਿਹੜੀਆਂ ਬੋਲੀਆਂ ਨੇ ਖਤਮ ਹੋਣਾ ਉਨ੍ਹਾਂ ਵਿੱਚ ਪੰਜਾਬੀ ਬੋਲੀ ਵੀ ਹੈ। ਇਸ ਕਰਕੇ ਪੂਰੀ ਦੁਨੀਆਂ ਦੇ ਪੰਜਾਬੀਆਂ ਨੂੰ ਪੰਜਾਬੀ ਬੋਲੀ ਨੂੰ ਬਚਾਉਣ ਲਈ ਅੱਗੇ ਆਉਣਾ ਪਾਵੇਗਾ। ਉਨ੍ਹਾਂ ਕਿਹਾ ਕਿ ਖਨੌਰੀ ਤੇ ਸ਼ੰਭੂ ਦਾ ਕਿਸਾਨ ਮੋਰਚਾ, ਸੰਯੁਕਤ ਕਿਸਾਨ ਮੋਰਚੇ ਦੇ ਵਾਂਗ ਫ਼ਤਹਿ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਮੀਨਾਂ ਨਾ ਵੇਚੋ , ਤੁਹਾਡੀਆਂ ਜ਼ਮੀਨਾਂ ’ਤੇ ਦੁਨੀਆਂ ਦੇ ਸਰਮਾਏਦਾਰਾਂ ਦੀ ਅੱਖ ਹੈ ਤਾਂ ਜੋ ਕਿਸਾਨ ਨੂੰ ਨੌਕਰ ਬਣਾਇਆ ਜਾ ਸਕੇ।

Advertisement

Advertisement
Advertisement