ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਣੀ ਦੀ ਘਾਟ: ਦਰਬਾਨ ਵਾਸੀਆਂ ਨੇ ਖਾਲੀ ਬਾਲਟੀਆਂ ਨਾਲ ਰੋਸ ਪ੍ਰਗਟਾਇਆ

07:22 AM Jun 19, 2024 IST
ਪਿੰਡ ਦਰਬਾਨ ਦੀਆਂ ਔਰਤਾਂ ਨਾਅਰੇਬਾਜ਼ੀ ਕਰਦੀਆਂ ਹੋਈਆਂ।-ਫੋਟੋ: ਧਵਨ

ਪੱਤਰ ਪ੍ਰੇਰਕ
ਪਠਾਨਕੋਟ, 18 ਜੂਨ
ਪਿੰਡ ਦਰਬਾਨ ਵਿੱਚ ਅਸ਼ਵਨੀ ਕੁਮਾਰ ਦੀ ਪ੍ਰਧਾਨਗੀ ਹੇਠ ਪੀਣ ਵਾਲੇ ਪਾਣੀ ਦੇ ਸਬੰਧ ਵਿੱਚ ਲੋਕਾਂ ਵੱਲੋਂ ਖਾਲੀ ਬਾਲਟੀਆਂ ਰੱਖ ਕੇ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਸ਼ਾਮਲ ਸੰਤੋਸ਼ ਰਾਣੀ, ਦਰਸ਼ਨਾ ਦੇਵੀ, ਪਿੰਕੀ, ਬਿਮਲੋ ਦੇਵੀ ਕਮਲੇਸ਼ ਦੇਵੀ, ਪ੍ਰੀਤੋ ਦੇਵੀ, ਸੁਮਨ ਅਤੇ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਰਣਜੀਤ ਸਾਗਰ ਡੈਮ ਝੀਲ ਤੇ ਅਟਲ ਸੇਤੂ ਪੁਲ ਕੋਲ ਝੀਲ ਕਿਨਾਰੇ ਵਸੇ ਪਿੰਡ ਦਰਬਾਨ ਨੂੰ ਪੀਣ ਵਾਲਾ ਪਾਣੀ ਬਖਤਪੁਰ ਵਿੱਚ ਬਣੇ ਪ੍ਰਾਜੈਕਟ ਤੋਂ ਦੁਨੇਰਾ, ਘਾੜ ਬਗੜੋਲੀ, ਦੁਖਨਿਆਲੀ ਆਦਿ ਪਿੰਡਾਂ ਨੂੰ ਸਪਲਾਈ ਦੇਣ ਉਪਰੰਤ ਪਹੁੰਚਦਾ ਹੈ ਜੋ ਕਰੀਬ 25 ਕਿਲੋਮੀਟਰ ਦੂਰ ਹੈ। ਉਨ੍ਹਾਂ ਦੱਸਿਆ ਕਿ ਬਖਤਪੁਰ ਵਿੱਚ ਬਣੀ ਸਪਲਾਈ ਕਾਫੀ ਪੁਰਾਣੀ ਹੈ ਜਦਕਿ ਹੁਣ ਆਬਾਦੀ ਤੇ ਪਾਣੀ ਦੀ ਖਪਤ ਵੀ ਵਧ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਹਿਕਮੇ ਵੱਲੋਂ ਪਾਣੀ ਦੀ ਕਿੱਲਤ ਨੂੰ ਦੇਖਦਿਆਂ ਕੁਝ ਲੋਕਾਂ ਨੂੰ ਮੇਨ ਲਾਈਨ ਤੋਂ ਕੁਨੈਕਸ਼ਨ ਦੇ ਦਿੱਤੇ ਗਏ ਹਨ ਜਿਸ ਕਾਰਨ ਪਿੰਡ ਦੁਖਨਿਆਲੀ, ਦਰਬਾਨ ਤੇ ਗਾਹਲ ਨੂੰ ਪਾਣੀ ਨਹੀਂ ਮਿਲਦਾ। ਕੰਢੀ ਵਿਕਾਸ ਮੋਰਚਾ ਦੇ ਪ੍ਰਧਾਨ ਓਮ ਪ੍ਰਕਾਸ਼ ਮੱਘਰ ਅਤੇ ਸੁਰਿੰਦਰ ਸਿੰਘ ਧਾਰ ਖੁਰਦ ਨੇ ਮੰਗ ਕੀਤੀ ਕਿ ਗਰਮੀਆਂ ਦੇ ਮੌਸਮ ਨੂੰ ਦੇਖਦਿਆਂ ਜਲ ਸਪਲਾਈ ਵਿਭਾਗ ਵੱਲੋਂ ਨਵਾਂ ਪ੍ਰਾਜੈਕਟ ਲਗਾ ਕੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।

Advertisement

Advertisement
Advertisement