ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਬੇਡਕਰ ਸਟੇਡੀਅਮ ਵਿੱਚ ਸਹੂਲਤਾਂ ਦੀ ਘਾਟ

07:12 AM Oct 01, 2024 IST
ਡਾ. ਬੀਆਰ ਅੰਬੇਡਕਰ ਸਟੇਡੀਅਮ ਦਾ ਖਸਤਾ ਹਾਲ ਟਰੈਕ।

ਰਮੇਸ਼ ਭਾਰਦਵਾਜ
ਲਹਿਰਾਗਾਗਾ, 30 ਸਤੰਬਰ
ਲਹਿਰਾਗਾਗਾ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਡਾ. ਬੀਆਰ ਅੰਬੇਡਕਰ ਸਟੇਡੀਅਮ ਵਿੱਚ ਸਹੂਲਤਾਂ ਦੀ ਘਾਟ ਹੈ। ਇਸ ਸਟੇਡੀਅਮ ’ਚ ਜ਼ਿਆਦਾਤਰ ਕੰਮ ਹਾਲੇ ਵੀ ਅਧੂਰੇ ਹਨ। ਇਸ ਤੋਂ ਇਲਾਵਾ ਸਟੇਡੀਅਮ ’ਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਨਹੀਂ। ਸਟੇਡੀਅਮ ਵਿੱਚ ਕੋਚਾਂ ਦੀ ਘਾਟ ਕਾਰਨ ਦੂਰ-ਦੁਰਾਡੇ ਤੋਂ ਅਭਿਆਸ ਲਈ ਆਉਂਦੇ ਖਿਡਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਟਰੈਕ ਸਹੀ ਢੰਗ ਨਾਲ ਨਹੀਂ ਬਣਿਆ ਹੋਇਆ। ਖਰਾਬ ਮੌਸਮ ’ਚ ਥੋੜ੍ਹੇ ਜਿਹਾ ਮੀਂਹ ਪੈਣ ਕਾਰਨ ਹੀ ਟਰੈਕ ’ਤੇ ਪਾਣੀ ਖੜ੍ਹ ਜਾਂਦਾ ਹੈ ਜਿਸ ਕਾਰਨ ਖਿਡਾਰੀਆਂ ਨੂੰ ਦੌੜਨ ਅਤੇ ਸ਼ਹਿਰ ਵਾਸੀਆਂ ਨੂੰ ਸੈਰ ਕਰਨ ਵਿੱਚ ਸਮੱਸਿਆ ਆਉਂਦੀ ਹੈ। ਸਟੇਡੀਅਮ ’ਚ ਲਾਈਟਾਂ ਦਾ ਵੀ ਬਹੁਤ ਜ਼ਿਆਦਾ ਮਾੜਾ ਹਾਲ ਹੈ ਅਤੇ ਇੱਥੇ ਪਸ਼ੂਆਂ ਨੇ ਵੀ ਆਪਣਾ ਘਰ ਬਣਾਇਆ ਹੁੰਦਾ ਹੈ। ਪੰਜਾਬ ‌ ਕਾਂਗਰਸ ਦੇ ਸੋਸ਼ਲ ਮੀਡੀਆ ਇੰਚਾਰਜ ਦੁਰਲੱਭ ਸਿੰਘ ਸਿੱਧੂ ਅਤੇ ਪੀਸੀਸੀ ਦੇ ਮੈਂਬਰ ਸਨਮੀਕ ਸਿੰਘ ਹੈਨਰੀ ਸਿੱਧੂ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ’ਚ ਕਾਂਗਰਸ ਸਰਕਾਰ ਨੇ ਹੀ ਸਟੇਡੀਅਮ ਬਣਵਾ ਦਿੱਤੇ ਸਨ। ਉਨ੍ਹਾਂ ਮੌਜੂਦਾ ਸਰਕਾਰ ਤੋਂ ਲਹਿਰਾਗਾਗਾ ਸਟੇਡੀਅਮ ’ਚ ਰਨਿੰਗ ਪੁਆਇੰਟ ਨੂੰ ਵਧੀਆ ਤੇ ਸੁਚੱਜੇ ਢੰਗ ਬਣਾਉਣ ਦੀ ਮੰਗ ਕੀਤੀ।

Advertisement

ਕੈਬਨਿਟ ਮੰਤਰੀ ਵੱਲੋਂ ਲੋੜੀਂਦੀਆਂ ਸਹੂਲਤਾਂ ਲਈ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ

ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਸਟੇਡੀਅਮ ਦੀਆਂ ਸਹੂਲਤਾਂ ਦੀ ਘਾਟ ਪੂਰੀ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਲਈ ਅਭਿਆਸ ਕਰਨ ਵਿੱਚ ਕੋਈ ਮੁਸ਼ਕਲ ਨਾ ਆਵੇ।

Advertisement
Advertisement