ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਮਸ ਵਿੱਚ ਸਹੂਲਤਾਂ ਦੀ ਘਾਟ; ਮਰੀਜ਼ ਪ੍ਰੇਸ਼ਾਨ

07:09 AM Jul 09, 2024 IST
ਏਮਸ ਹਸਪਤਾਲ ਵਿੱਚ ਅਲਟਰਾ ਸਾਊਂਡ ਕਰਵਾਉਣ ਲਈ ਕਤਾਰ ਵਿੱਚ ਖੜ੍ਹੇ ਮਰੀਜ਼।

ਮਨੋਜ ਸ਼ਰਮਾ
ਬਠਿੰਡਾ, 8 ਜੁਲਾਈ
ਬਠਿੰਡਾ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਸ) ਵਿੱਚ ਪੰਜਾਬ ਤੋਂ ਇਲਾਵਾ ਗੁਆਂਢੀ ਸੂਬੇ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਤੋਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਆਉਣ ਵਾਲੇ ਮਰੀਜ਼ ਹਸਪਤਾਲ ਵਿੱਚ ਪ੍ਰਬੰਧਾਂ ਦੀ ਘਾਟ ਨਾਲ ਜੂਝ ਰਹੇ ਹਨ। ਮਰੀਜ਼ਾਂ ਦਾ ਕਹਿਣਾ ਹੈ ਕਿ ਇੱਥੇ ਭਾਵੇਂ ਡਾਕਟਰਾਂ ਵੱਲੋਂ ਇਲਾਜ ਉੱਚ ਦਰਜੇ ਦਾ ਕੀਤਾ ਜਾਂਦਾ ਹੈ, ਪਰ ਡਾਕਟਰੀ ਇਲਾਜ ਤੋਂ ਇਲਾਵਾ ਹੋਰ ਸਹੂਲਤਾਂ ਨਾਲ ਮਿਲਣ ਕਾਰਨ ਮਰੀਜ਼ ਪ੍ਰੇਸ਼ਾਨ ਹਨ।
ਹਰਿਆਣਾ ਤੋਂ ਆਏ ਇਕ ਮਰੀਜ਼ ਨੇ ਕਿਹਾ ਕਿ ਏਮਸ ਪ੍ਰਸ਼ਾਸਨ ਨੂੰ ਲੋੜੀਂਦੀਆਂ ਸਹੂਲਤਾਂ ਵੱਲ ਧਿਆਨ ਦੇਣ ਦੀ ਲੋੜ ਹੈ। ਬਲਰਾਮ ਦਾ ਕਹਿਣਾ ਹੈਲਪ ਡੈਸਕ ਦੀ ਜ਼ਿੰਮੇਦਵਾਰੀ ਕਿਸੇ ਨਰਸਿੰਗ ਸਟਾਫ ਨੂੰ ਸੌਂਪਣੀ ਚਾਹੀਦੀ ਹੈ ਤਾਂ ਜੋ ਮਰੀਜ਼ਾਂ ਨੂੰ ਹਸਪਤਾਲ ਦੇ ਵਾਰਡਾਂ ਦੀ ਜਾਣਕਾਰੀ ਮਿਲ ਸਕੇ। ਅੱਖਾਂ ਦੇ ਅਪਰੇਸ਼ਨ ਲਈ ਆਏ ਇੱਕ ਨੌਜਵਾਨ ਦਾ ਕਹਿਣਾ ਹੈ ਕਿ 15 ਦਿਨ ਪਹਿਲਾਂ ਕਟਵਾਈ ਪਰਚੀ ਡਾਕਟਰ ਦੇ ਗੇਟ ਅੱਗੇ ਖੜ੍ਹੇ ਸੁਰੱਖਿਆ ਕਰਮੀ ਨੇ ਇਹ ਕਹਿ ਕਿ ਵਾਪਸ ਕਰ ਦਿੱਤੀ ਕਿ ਇਹ ਪੁਰਾਣੀ ਹੋ ਗਈ ਹੈ। ਜਨਵਰੀ ਤੋਂ ਜੂਨ 6 ਮਹੀਨੇ ਤੱਕ ਇੱਕ ਪਰਚੀ ਹੀ ਚੱਲਦੀ ਹੈ ਮੁੜ ਜੁਲਾਈ ਵਿੱਚ ਪਰਚੀ ਦੁਬਾਰਾ ਬਣਾਉਣੀ ਪਵੇਗੀ। ਮਰੀਜ਼ ਦਾ ਕਹਿਣਾ ਹੈ ਕਿ ਉਸ ਨੂੰ ਦੁਬਾਰਾ ਪਰਚੀ ਬਣਾਉਣ ਲਈ ਕਈ ਘੰਟੇ ਲਾਈਨ ਵਿੱਚ ਖੜਨ ਮਗਰੋਂ ਜਦੋਂ ਉਸ ਦੀ ਵਾਰੀ ਆਈ ਤਾਂ ਉਸ ਨੂੰ ਇਹ ਕਹਿ ਕਿ ਮੋੜ ਦਿੱਤਾ ਕਿ ਅੱਜ ਸ਼ਨਿਚਰਵਾਰ ਹੈ 11 ਵਜੇ ਤੋਂ ਬਾਅਦ ਪਰਚੀ ਨਹੀਂ ਬਣ ਸਕਦੀ। ਬਠਿੰਡਾ ਦੇ ਹਰਦੀਪ ਸਿੰਘ ਦਾ ਕਹਿਣਾ ਹੈ ਏਮਸ ਵਿੱਚ ਓਨੇ ਡਾਕਟਰ ਨਹੀਂ ਜਿੰਨੇ ਸੁਰੱਖਿਆ ਕਰਮੀ ਰੱਖੇ ਹੋਏ ਹਨ ਜੋ ਹਰ ਕਿਸੇ ਮਰੀਜ਼ ’ਤੇ ਰੋਹਬ ਝਾੜਦੇ ਹਨ। ਮਾਨਸਾ ਜ਼ਿਲ੍ਹੇ ਦੀ ਇੱਕ ਮਹਿਲਾ ਅੰਜੂ ਰਾਣੀ ਨੇ ਦੱਸਿਆ ਕਿ ਉਨ੍ਹਾਂ ਦਾ ਮਰੀਜ਼ ਸਰਜੀਕਲ ਵਾਰਡ ਵਿੱਚ ਦਾਖਲ ਹੈ। ਮਰੀਜ਼ ਦਾ ਅਲਟਰਾ ਸਾਊਂਡ ਕਰਵਾਉਣ ਲਈ ਵੀਲ੍ਹ ਚੇਅਰ ਲੱਭਣ ਵਾਸਤੇ ਉਹ 40 ਮਿੰਟ ਤੱਕ ਖੱਜਲ ਹੁੰਦੀ ਰਹੀ।
ਮਹਿਲਾ ਨੇ ਦੱਸਿਆ ਕਿ ਉਸ ਨੂੰ ਤਿੰਨ ਮੰਜ਼ਿਲ ਉਤਰਨ ਤੋਂ ਬਾਅਦ ਓਪੀਡੀ ’ਤੇ ਵੀਲ੍ਹ ਚੇਅਰ ਮਿਲਣ ਬਾਰੇ ਪਤਾ ਲੱਗਾ ਤਾਂ ਵੀਲ੍ਹ ਚੇਅਰ ਦੇਣ ਵਾਲੇ ਕਰਮੀ ਨੇ ਗਾਰੰਟੀ ਵਜੋਂ ਆਧਾਰ ਕਾਰਡ ਲਿਆ ਅਤੇ ਅੱਧੇ ਘੰਟੇ ਵਿੱਚ ਵੀਲ੍ਹ ਚੇਅਰ ਵਾਪਸ ਕਰਨ ਲਈ ਆਖਿਆ।
ਇਸ ਤੋਂ ਇਲਾਵਾ ਰੇਡੀਓਲੋਜੀ ਅਤੇ ਐਕਸਰੇ ਵਿਭਾਗ ਵਿੱਚ ਬੈਠੇ ਮਰੀਜ਼ ਘੰਟਿਆਂ ਤੋਂ ਆਪਣੀ ਵਾਰੀ ਦੀ ਉਡੀਕ ਕਰਦੇ ਨਜ਼ਰ ਆਏ। ਪਿੰਡ ਮਹਿਮਾ ਸਵਾਈ ਦੇ ਬਲਦੇਵ ਸਿੰਘ ਨੇ ਦੱਸਿਆ ਕਿ ਡਾਕਟਰ ਵੱਲੋਂ ਟੈਸਟ ਲਿਖਣ ਮੌਕੇ ਪਹਿਲਾਂ ਟੈਸਟ ਦੀ ਫੀਸ ਭਰਨ ਲਈ ਓਪੀਡੀ ਵਾਲੀ ਖਿੜਕੀ ’ਤੇ ਲੰਮੀਆਂ ਕਤਾਰਾਂ ਵਿੱਚ ਖੜਨਾ ਪੈਂਦਾ ਹੈ ਅਤੇ ਬਾਅਦ ਵਿੱਚ ਸਬੰਧਤ ਟੈਸਟ ਵਿਭਾਗ ਦੀ ਖਿੜਕੀ ਤੋਂ ਸਮਾਂ ਲੈਣਾ ਪੈਂਦਾ ਹੈ। ਲੋਕਾਂ ਨੇ ਮੰਗ ਕੀਤੀ ਟੈਸਟ ਦੀ ਫੀਸ ਰੈਡੀਓਲੋਜੀ ਵਿਭਾਗ ਅੰਦਰ ਫੀਸ ਭਰਾਈ ਜਾਵੇ ਅਤੇ ਫੀਸ ਮੌਕੇ ਹੀ ਪਰਚੀ ’ਤੇ ਨੰਬਰ ਲਗਾਇਆ ਜਾਵੇ। ਇਸ ਤੋਂ ਇਲਾਵਾ ਮਰੀਜ਼ਾਂ ਨੇ ਮੰਗ ਕੀਤੀ ਕਿ ਤੀਜੀ ਅਤੇ ਚੌਥੀ ਮੰਜ਼ਿਲ ’ਤੇ ਬਣੇ ਸਰਜੀਕਲ ਵਿਭਾਗ ਵਿੱਚ ਦਾਖਲ ਮਰੀਜ਼ਾਂ ਦੇ ਸਿਹਤ ਸਬੰਧੀ ਟੈਸਟ ਉਪਰ ਹੀ ਕਰਵਾਏ ਜਾਣ ਜੇ ਵੀਲ੍ਹ ਚੇਅਰ ਵੀ ਮੁਹੱਇਆ ਕਰਵਾਈ ਜਾਵੇ।
ਜ਼ਿਕਰਯੋਗ ਹੈ ਏਮਸ ਅੰਦਰ ਮਰੀਜ਼ਾਂ ਨੂੰ ਹੋਰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Advertisement

Advertisement