ਢਿੱਗਾਂ ਡਿੱਗਣ ਕਾਰਨ ਮਜ਼ਦੂਰ ਦੀ ਮੌਤ
07:53 AM Dec 22, 2024 IST
Advertisement
ਟੋਹਾਣਾ (ਪੱਤਰ ਪ੍ਰੇਰਕ): ਇਥੋਂ ਦੀ ਹਿਸਾਰ ਰੋਡ ’ਤੇ ਪੈਂਦੇ ਜਲਘਰ ਵਿੱਚ ਜ਼ਮੀਨ ਦੇ ਹੇਠਾਂ ਪਾਈਪ ਲਾਈਨ ਵਿਛਾਉਣ ਲਈ ਕੀਤੇ ਜਾ ਰਹੇ ਖੁਦਾਈ ਦੇ ਕੰਮ ਦੌਰਾਨ ਪੁੱਟੀ ਗਈ ਖਾਈ ਵਿੱਚ ਡਿੱਗਾਂ ਡਿੱਗਣ ਕਾਰਨ ਮਜ਼ਦੂਰ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜਲਘਰ ਵਿੱਚ 15-20 ਫੁੱਟ ਡੂੰਘੀ ਪਾਈਪ ਪਾਉਣ ਲਈ ਜੇਸੀਬੀ ਮਸ਼ੀਨ ਤੇ ਮਜ਼ਦੁੂਰਾਂ ਵੱਲੋਂ ਖੁਦਾਈ ਦਾ ਕੰਮ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਇੱਕ ਮਜ਼ਦੂਰ ਸੋਨੂੰ ਜੇਸੀਬੀ ਮਸ਼ੀਨ ਵੱਲੋਂ ਪੁੱਟੀ ਗਈ ਖਾਈ ਵਿੱਚ ਖੜ੍ਹਾ ਸੀ ਕਿ ਅਚਾਨਕ ਮਿੱਟੀ ਦਾ ਵੱਡਾ ਹਿੱਸਾ ਉਸ ’ਤੇ ਡਿੱਗ ਗਿਆ। ਮਿੱਟੀ ਹੇਠਾਂ ਦੱਬੇ ਮਜ਼ਦੂਰ ਨੂੰ ਕੱਢਣ ਲਈ ਮੌਕੇ ’ਤੇ ਮੌਜੂਦ ਜੇਸੀਬੀ ਮਸ਼ੀਨ ਤੇ ਹੋਰ ਮਜ਼ਦੂਰਾਂ ਨੇ ਯਤਨ ਕੀਤੇ। ਦੋ ਘੰਟਿਆਂ ਦੀ ਜੱਦੋ-ਜਹਿਦ ਬਾਅਦ ਉਸਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਮਜ਼ਦੂਰ ਇਥੋਂ ਦੀ ਮਨਿਆਨਾ ਰੋਡ ’ਤੇ ਪੈਂਦੀ ਟਿੱਬਾ ਬਸਤੀ ਦਾ ਵਾਸੀ ਸੀ।
Advertisement
Advertisement
Advertisement