For the best experience, open
https://m.punjabitribuneonline.com
on your mobile browser.
Advertisement

ਧੋਖਾਧੜੀ ਦੇ ਦੋਸ਼ ਹੇਠ ਪੰਜ ਖ਼ਿਲਾਫ਼ ਕੇਸ ਦਰਜ

07:51 AM Dec 22, 2024 IST
ਧੋਖਾਧੜੀ ਦੇ ਦੋਸ਼ ਹੇਠ ਪੰਜ ਖ਼ਿਲਾਫ਼ ਕੇਸ ਦਰਜ
Advertisement

ਟੋਹਾਣਾ (ਪੱਤਰ ਪ੍ਰੇਰਕ) : ਜਾਖਲ ਪੁਲੀਸ ਨੇ ਪਿੰਡ ਮਾਮੂਪੁਰ ਦੀ ਸ਼ਾਹ ਰੌਸ਼ਨੀ ਦੀ ਸ਼ਿਕਾਇਤ ’ਤੇ ਪਿੰਡ ਮਿਉਂਦ ਦੇ ਜਗਤਾਰ ਸਿੰਘ ਨੂੰ ਰੇਲਵੇ ਵਿੱਚ ਪੱਕੀ ਨੌਕਰੀ ਦਿਵਾਉਣ ਦੇ ਨਾਂ ਹੇਠ 28 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਮੁਤਾਬਕ ਉਸਨੇ 7 ਨਵੰਬਰ ਨੂੰ ਜਾਖਲ ਥਾਣੇ ਪੈਸੇ ਦੇਣ ਦੇ ਸਬੂਤਾਂ ਸਮੇਤ ਕਾਗਜ਼ ਸੌਂਪੇ ਸਨ। ਪੁਲੀਸ ਨੂੰ ਦੱਸਿਆ ਸੀ ਕਿ ਜਗਤਾਰ ਸਿੰਘ ਨੇ ਉਸਨੂੰ ਰੇਲਵੇ ਵਿੱਚ ਨੌਕਰੀ ਦੇਣ ਦਾ ਯਕੀਨ ਦਿਵਾਇਆ ਸੀ। ਐੱਸਐੱਚਓ ਜਾਖਲ ਜਸਵੰਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੇ ਅਧਾਰ ’ਤੇ ਲੜਕੀ ਦੇ ਬਿਆਨਾਂ ਮੁਤਾਬਕ ਜਾਖਲ ਪੁਲੀਸ ਨੇ ਮਦਨ ਲਾਲ, ਜਗਤਾਰ ਸਿੰਘ, ਵਿਕਰਾਂਤ, ਪ੍ਰਵੀਨ ਚੌਹਾਨ ਤੇ ਪੂਨਮ ਰੰਗਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਜਗਤਾਰ ਸਿੰਘ ਵਾਸੀ ਮਿਉਂਦ ਨੂੰ ਗ੍ਰਿਫ਼ਤਾਰ ਕੀਤਾ ਹੈ।

Advertisement

Advertisement
Advertisement
Author Image

sukhwinder singh

View all posts

Advertisement