ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫੈਕਟਰੀ ਦਾ ਗੇਟ ਡਿੱਗਣ ਕਾਰਨ ਮਜ਼ਦੂਰ ਦੀ ਮੌਤ

07:56 AM Jun 21, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਜੂਨ
ਮਿਹਰਬਾਨ ਦੇ ਲੱਡੂ ਕਲੋਨੀ ਇਲਾਕੇ ’ਚ ਇੱਕ ਫੈਕਟਰੀ ਦਾ ਭਾਰੀ ਗੇਟ ਡਿੱਗ ਗਿਆ। ਇਸ ਦੌਰਾਨ ਈ-ਰਿਕਸ਼ਾ ਚਾਲਕ ਦੀ ਗੇਟ ਹੇਠ ਦੱਬੇ ਜਾਣ ਕਾਰਨ ਮੌਤ ਹੋ ਗਈ। ਜਦੋਂ ਤੱਕ ਕੋਈ ਕੁਝ ਕਰ ਸਕਦਾ, ਉਸ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਮਿਹਰਬਾਨ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਮ੍ਰਿਤਕ ਰੋਹਿਤ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਸ਼ਹਿਰ ’ਚ ਬੁੱਧਵਾਰ ਦੀ ਰਾਤ ਨੂੰ ਇੱਕ ਦਮ ਤੇਜ਼ ਹਵਾਵਾਂ ਤੇ ਉਸ ਤੋਂ ਬਾਅਦ ਆਏ ਤੂਫ਼ਾਨ ਨੇ ਸਾਰਿਆਂ ਨੂੰ ਗਰਮੀ ਤੋਂ ਰਾਹਤ ਮਿਲੀ। ਪਰ ਇਸਦੇ ਨਾਲ ਹੀ ਹੌਲੀ ਹੌਲੀ ਮਿੱਟੀ ਤੇ ਕੂੜਾ ਇਸ ਕਦਰ ਉਡਿਆ ਕਿ ਵਾਹਨਾਂ ਅਤੇ ਪੈਦਲ ਜਾ ਰਹੇ ਲੋਕਾਂ ਨੂੰ ਪ੍ਰੇਸ਼ਾਨੀ ਹੋਈ। ਲੋਕ ਇੱਧਰ ਉਧਰ ਖੜ੍ਹੇ ਹੋ ਕੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਲੱਗੇ, ਪਰ ਤੁਫ਼ਾਨ ਇਸ ਤਰ੍ਹਾਂ ਸੀ ਕਿ ਲੋਕਾਂ ਦਾ ਬੁਰਾ ਹਾਲ ਹੋ ਗਿਆ। ਕਈ ਇਲਾਕਿਆਂ ’ਚ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਅਤੇ ਕਈ ਥਾਂਵਾਂ ’ਤੇ ਦਰੱਖਤ ਡਿੱਗ ਗਏ। ਜਿਸ ਕਾਰਨ ਲੋਕਾਂ ਨੂੰ ਹੋਰ ਵੀ ਪ੍ਰੇਸ਼ਾਨੀ ਹੋਈ। ਸਵੇਰੇ ਕਰੀਬ 10 ਵਜੇ ਤੋਂ ਸੂਰਜ ਨੂੰ ਬੱਦਲਾਂ ਨੇ ਘੇਰ ਲਿਆ ਅਤੇ ਉਸ ਤੋਂ ਬਾਅਦ ਫਿਰ ਧੁੱਪ ਨਿਕਲ ਆਈ। ਬੁੱਧਵਾਰ ਦੀ ਰਾਤ ਨੂੰ ਮਿਹਰਬਾਨ ਦੀ ਲੱਡੂ ਕਲੋਨੀ ’ਚ ਆਰਵੀ ਫੈਬਰਿਕਸ ’ਚ ਈ-ਰਿਕਸ਼ਾ ਚਾਲਕ ਰੋਹਿਤ ਜੋ ਕਿ ਰੋਜ਼ਾਨਾ ਮਾਲ ਲੈਣ ਆਉਂਦਾ ਸੀ। ਉਹ ਮਾਲ ਲੈ ਕੇ ਫੈਕਟਰੀ ’ਚੋਂ ਬਾਹਰ ਨਿਕਲ ਹੀ ਰਿਹਾ ਸੀ ਕਿ ਅਚਾਨਕ ਲੋਹੇ ਦੇ ਗੇਟ ਖੁੱਲ੍ਹ ਕੇ ਉਸ ਦੇ ਉਪਰ ਡਿੱਗ ਗਿਆ। ਉਸ ਨੇ ਗੇਟ ਤੋਂ ਖੁਦ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੇਟ ਦਾ ਵਜ਼ਨ ਜ਼ਿਆਦਾ ਹੋਣ ਕਰ ਕੇ ਉਹ ਹੇਠਾਂ ਦੱਬ ਗਿਆ। ਫੱਟੜ ਹੋਏ ਰੋਹਿਤ ਨੂੰ ਜਦੋਂ ਤੱਕ ਡਾਕਟਰਾਂ ਕੋਲ ਲਿਜਾਇਆ ਜਾਂਦਾ, ਉਸ ਨੇ ਦਮ ਤੋੜ ਦਿੱਤਾ ਸੀ। ਰੋਹਿਤ ਦੇ 3 ਬੱਚੇ ਹਨ। ਉਧਰ, ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

Advertisement

Advertisement
Advertisement