ਕੁਰੂਕਸ਼ੇਤਰ: ਤਿੰਨ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ
09:35 AM May 02, 2024 IST
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 1 ਮਈ
ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਤਿੰਨ ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਭਰੇ ਹਨ। ਇਨ੍ਹਾਂ ’ਚ ਏਕਮ ਸਨਾਤਨ ਭਾਰਤ ਦਲ ਦੇ ਮਹਾਵੀਰ ਸਿੰਘ, ਆਜ਼ਾਦ ਉਮੀਦਵਾਰ ਅਨਿਲ ਤੇ ਸੁਭਾਸ਼ ਦੇ ਨਾਂ ਸ਼ਾਮਲ ਹਨ। ਜ਼ਿਲ੍ਹਾ ਚੋਣ ਅਫਸਰ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪਰਚੇ ਭਰਨ ਦੀ ਪ੍ਰਕਿਰਿਆ 29 ਅਪਰੈਲ ਨੂੰ ਸ਼ੁਰੂ ਹੋ ਗਈ ਸੀ, ਜਿਸ ਲਈ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰ 6 ਮਈ ਤੱਕ ਨਾਮਜ਼ਦਗੀ ਭਰ ਸਕਦੇ ਹਨ। ਨਾਮਜ਼ਦਗੀ ਪਰਚਿਆਂ ਦੀ ਛਾਂਟੀ 7 ਮਈ ਨੂੰ ਸਵੇਰੇ 11 ਵਜੇ ਤੋਂ ਕੀਤੀ ਜਾਵੇਗੀ। ਉਮੀਦਵਾਰ 9 ਮਈ ਨੂੰ ਬਾਅਦ ਦੁਪਿਹਰ 3 ਵਜੇ ਤੱਕ ਆਪਣਾ ਨਾਂ ਵਾਪਸ ਲੈ ਸਕਦਾ ਹੈ।
Advertisement
Advertisement