ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਿਹਨਤ ਦੀ ਲੋਅ ਨਾਲ ਆਈਏਐੱਸ ਬਣਿਆ ਕੁਲਵੰਤ ਸਿੰਘ

11:41 AM Mar 09, 2024 IST

ਮਹਿੰਦਰ ਸਿੰਘ ਰੱਤੀਆਂ

ਜ਼ਿਲ੍ਹਾ ਸੰਗਰੂਰ ਦੇ ਕਸਬਾ ਧੂਰੀ ਨੇੜਲੇ ਪਿੰਡ ਦੇ ਰਹਿਣ ਵਾਲੇ ਕੁਲਵੰਤ ਸਿੰਘ ਦੇ ਰਾਹ ਵਿੱਚ ਗੁਰਬਤ ਨੇ ਭਾਵੇਂ ਕਈ ਵਾਰੀ ਰੋੜੇ ਅਟਕਾਏ ਪਰ ਉਸ ਨੇ ਆਪਣੀ ਮੰਜ਼ਿਲ ਵੱਲ ਕਦਮ ਪੁੱਟਣੇ ਕਦੇ ਨਾ ਰੋਕੇ। ਸਖ਼ਤ ਮਿਹਨਤ, ਹਿੰਮਤ ਨਾ ਹਾਰਨ ਤੇ ਦ੍ਰਿੜ ਇਰਾਦੇ ਨਾਲ ਉਸ ਨੇ ਆਪਣੀ ਮੰਜ਼ਿਲ ਆਖ਼ਿਰ ਸਰ ਕਰ ਹੀ ਲਈ। ਕੁਲਵੰਤ ਸਿੰਘ ਨੇ ਸਾਲ 2012 ਵਿੱਚ ਕੌਮੀ ਪੱਧਰ ਦੀ ਯੂਪੀਐੱਸਸੀ ਦੀ ਵੱਕਾਰੀ ਪ੍ਰੀਖਿਆ ਪਾਸ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਇਸ ਦੀ ਬਦੌਲਤ ਅੱਜ ਉਹ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਹਨ। ਉਸ ਨੇ ਪੰਜਾਬੀ ਭਾਸ਼ਾ ਵਿੱਚ ਯੂਪੀਐੱਸਸੀ ਦਾ ਇਮਤਿਹਾਨ ਪਾਸ ਕੀਤਾ।
ਉਨ੍ਹਾਂ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ, ‘‘ਜੇਕਰ ਇਰਾਦਾ ਬੁਲੰਦ ਹੋਵੇ ਤਾਂ ਮਿਹਨਤ ਜ਼ਰੂਰ ਰੰਗ ਲਿਆਉਂਦੀ ਹੈ। ਮੇਰੇ ਅਨਪੜ੍ਹ ਮਾਤਾ-ਪਿਤਾ ਨੂੰ ਨਾ ਤਾਂ ਇੰਜਨੀਅਰਿੰਗ ਦੀ ਪਰਿਭਾਸ਼ਾ ਦਾ ਪਤਾ ਸੀ ਤੇ ਨਾ ਹੀ ਆਈਏਐੱਸ ਬਾਰੇ ਕੋਈ ਗਿਆਨ।’’ ਉਨ੍ਹਾਂ ਦੱਸਿਆ ਕਿ ਜਦੋਂ ਉਹ ਨਵੀਂ ਦਿੱਲੀ ਵਿੱਚ ਆਈਏਐੱਸ ਦੀ ਕੋਚਿੰਗ ਲੈ ਰਿਹਾ ਸੀ ਤਾਂ ਨਾਲ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਵੀ ਕੀਤੀ। ਉਸ ਤੋਂ ਬਾਅਦ ਉਸ ਨੇ ਆਪਣੀ ਕਾਬਲੀਅਤ ਨਾਲ ਐੱਫਸੀਆਈ ਵਿੱਚ ਬਤੌਰ ਏਜੀ-3 ਅਤੇ ਫਿਰ ਆਮਦਨ ਕਰ ਵਿਭਾਗ ਵਿੱਚ
ਨੌਕਰੀ ਕੀਤੀ। ਉਸ ਦਾ ਮਨ ਹੋਰ ਉੱਚੀ ਸੋਚ ਪੈਦਾ ਕਰਨ ਲਈ ਪ੍ਰੇਰਿਤ ਕਰਦਾ ਰਿਹਾ ਤਾਂ ਜਦੋਂ ਉਸ ਨੇ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕੀਤੀ ਤਾਂ ਉਹ ਆਮਦਨ ਕਰ ਵਿਭਾਗ ਸ਼ਿਮਲਾ ਵਿਖੇ ਬਤੌਰ ਇੰਸਪੈਕਟਰ ਵਜੋਂ ਤਾਇਨਾਤ ਹੋਇਆ।
ਉਨ੍ਹਾਂ ਜ਼ਿਲ੍ਹਾ ਸੰਗਰੂਰ ਵਿੱਚ ਲੌਂਗੋਵਾਲ ਸਥਿਤ ਜਵਾਹਰ ਨਵੋਦਿਆ ਵਿਦਿਆਲਿਆ ਤੋਂ 12ਵੀਂ ਤੱਕ ਦੀ ਪੜ੍ਹਾਈ ਕੀਤੀ। ਉਸ ਤੋਂ ਬਾਅਦ ਇੰਜਨੀਅਰਿੰਗ ਤੱਕ ਦੀ ਪੜ੍ਹਾਈ ਫਿਰੋਜ਼ਪੁਰ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਇੰਜਨੀਅਰਿੰਗ ਕਾਲਜ ਤੋਂ 1999 ਵਿੱਚ ਕੀਤੀ। ਉਨ੍ਹਾਂ ਦੇ ਪਿਤਾ ਜੰਗ ਸਿੰਘ ਰੇਲਵੇ ਵਿਭਾਗ ਵਿੱਚ ਗੈਂਗਮੈਨ ਸਨ ਅਤੇ ਘਰ ਵਿੱਚ ਹੋਰ ਕੋਈ ਜੀਅ ਪੜ੍ਹਿਆ ਲਿਖਿਆ ਨਹੀਂ ਸੀ। ਉਨ੍ਹਾਂ ਕਿਹਾ ਕਿ ਗੁਰਬਤ ਨੇ ਇੱਕ ਵਾਰੀ ਤਾਂ ਉਸ ਦਾ ਰਾਹ ਰੋਕ ਦਿੱਤਾ ਪਰ ਉਸ ਨੇ ਹੌਸਲਾ ਨਾ ਹਾਰਿਆ ਤੇ ਆਖਰ ਮਿਹਨਤ ਰੰਗ ਲਿਆਈ ਅਤੇ ਇਸ ਅਹੁਦੇ ਉੱਤੇ ਪੁੱਜਿਆ। ਉਨ੍ਹਾਂ ਦਾ ਆਖਣਾ ਹੈ ਕਿ ਜ਼ਿੰਦਗੀ ਵਿੱਚ ਕਾਮਯਾਬੀ ਲਈ ਸਖ਼ਤ ਮਿਹਨਤ ਜ਼ਰੂਰੀ ਹੈ। ਇਮਾਨਦਾਰੀ ਨਾਲ ਕੀਤੀ ਮਿਹਨਤ ਕਾਮਯਾਬ ਹੋਣ ਲਈ ਸਭ ਤੋਂ ਸੌਖਾ ਰਸਤਾ ਹੈ। ਉਨ੍ਹਾਂ ਆਖਿਆ ਕਿ ਹਰ ਇਨਸਾਨ ਵਿੱਚ ਕੁਝ ਕਰਨ ਦੀ ਸਮਰੱਥਾ ਹੁੰਦੀ ਹੈ ਪਰ ਜ਼ਿੰਦਗੀ ਵਿੱਚ ਚੰਗਾ ਮੁਕਾਮ ਹਾਸਿਲ ਕਰਨ ਲਈ ਮਿਹਨਤ ਦਾ ਲੜ ਫੜ ਕੇ ਰੱਖਣਾ ਜ਼ਰੂਰੀ ਹੈ। ਉਹ ਦੱਸਦੇ ਹਨ ਕਿ ਜਦੋਂ ਉਹ ਨਵੋਦਿਆ ਸਕੂਲ ਵਿੱਚ ਪੜ੍ਹਦੇ ਸਨ ਤਾਂ ਡਿਪਟੀ ਕਮਿਸ਼ਨਰ ਨੇ ਸਕੂਲ ਦਾ ਦੌਰਾ ਕੀਤਾ। ਉਨ੍ਹਾਂ ਨੂੰ ਅਧਿਆਪਕ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਆਈਏਐੱਸ ਅਧਿਕਾਰੀ ਹੁੰਦੇ ਹਨ। ਉਸ ਦਿਨ ਤੋਂ ਹੀ ਉਨ੍ਹਾਂ ਦੇ ਮਨ ਅੰਦਰ ਆਈਏਐੱਸ ਬਣਨ ਦੀ ਚੇਟਕ ਜਾਗ ਪਈ।
ਕੁਲਵੰਤ ਸਿੰਘ ਜਿੱਥੇ ਸੁਲਝੇ ਹੋਏ ਪ੍ਰਸ਼ਾਸਨਿਕ ਅਧਿਕਾਰੀ ਹਨ ਉੱਥੇ ਚੰਗੇ ਸਾਹਿਤਕਾਰ ਵੀ ਹਨ। ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਸਦਕਾ ਉਨ੍ਹਾਂ ਨੂੰ ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫ਼ਰੀਦ ਸੁਸਾਇਟੀ ਅਤੇ ਟਿੱਲਾ ਬਾਬਾ ਫ਼ਰੀਦ ਵੱਲੋਂ ਬਾਬਾ ਫ਼ਰੀਦ ਆਗਮਨ ਪੁਰਬ 2022 ਮੌਕੇ ‘ਬਾਬਾ ਫ਼ਰੀਦ ਐਵਾਰਡ (ਇਮਾਨਦਾਰੀ)’ ਮਿਲ ਚੁੱਕਾ ਹੈ। ਸੁਸਾਇਟੀ ਇਹ ਐਵਾਰਡ ਹਰ ਸਾਲ ਕਿਸੇ ਇਮਾਨਦਾਰ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਨੂੰ ਦਿੰਦੀ ਹੈ। ਆਈਏਐੱਸ ਕੁਲਵੰਤ ਸਿੰਘ ਆਪਣੇ ਇਮਾਨਦਾਰ ਅਕਸ, ਨੇਕ ਤੇ ਦਿਆਲੂ ਸੁਭਾਅ ਅਤੇ ਇੱਕ ਚੰਗੇ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ।

Advertisement

ਸੰਪਰਕ: 98143-94633

Advertisement
Advertisement
Advertisement