For the best experience, open
https://m.punjabitribuneonline.com
on your mobile browser.
Advertisement

ਕ੍ਰਿਸ਼ਨਪਾਲ ਗੁੱਜਰ ਫਰੀਦਾਬਾਦ ਤੋਂ ਲੜਨਗੇ ਲੋਕ ਸਭਾ ਚੋਣ

07:59 AM Mar 16, 2024 IST
ਕ੍ਰਿਸ਼ਨਪਾਲ ਗੁੱਜਰ ਫਰੀਦਾਬਾਦ ਤੋਂ ਲੜਨਗੇ ਲੋਕ ਸਭਾ ਚੋਣ
ਫਰੀਦਾਬਾਦ ’ਚ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ ਕ੍ਰਿਸ਼ਨਪਾਲ ਗੁੱਜਰ।
Advertisement

ਕੁਲਵਿੰਦਰ ਕੌਰ
ਫਰੀਦਾਬਾਦ, 15 ਮਾਰਚ
ਕੇਂਦਰੀ ਰਾਜ ਮੰਤਰੀ ਅਤੇ ਫਰੀਦਾਬਾਦ ਦੇ ਸੰਸਦ ਮੈਂਬਰ ਕ੍ਰਿਸ਼ਨਪਾਲ ਗੁੱਜਰ ਨੇ ਅੱਜ ਨਗਰ ਕੌਂਸਲਰਾਂ ਨਾਲ ਐੱਨਆਈਟੀ ਸਥਿਤ ਹੋਟਲ ਮਹਾਲਕਸ਼ਮੀ ਵਿੱਚ ਮੀਟਿੰਗ ਕੀਤੀ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ। ਕ੍ਰਿਸ਼ਨਪਾਲ ਗੁੱਜਰ ਨੂੰ ਫਰੀਦਾਬਾਦ ਲੋਕ ਸਭਾ ਟਿਕਟ ਮਿਲਣ ’ਤੇ ਫਰੀਦਾਬਾਦ ਦੀ ਮੇਅਰ ਸੁਮਨ ਬਾਲਾ, ਸੀਨੀਅਰ ਡਿਪਟੀ ਮੇਅਰ ਦੇਵੇਂਦਰ ਚੌਧਰੀ, ਡਿਪਟੀ ਮੇਅਰ ਮਨਮੋਹਨ ਗਰਗ, ਫਾਰਮੇਸੀ ਕੌਂਸਲ ਦੇ ਚੇਅਰਮੈਨ ਅਤੇ ਕੌਂਸਲਰ ਧਨੇਸ਼ ਅਦਲਖਾ ਅਤੇ ਹਾਜ਼ਰ ਸਮੂਹ ਕੌਂਸਲਰਾਂ ਨੇ ਕਿਹਾ ਕਿ ਉਹ ਕੇਂਦਰੀ ਰਾਜ ਮੰਤਰੀ ਨੂੰ ਵੱਧ ਵੋਟਾਂ ਨਾਲ ਜਿਤਾ ਕੇ ਤੀਜੀ ਵਾਰ ਸੰਸਦ ਵਿੱਚ ਭੇਜਣਗੇ। ਸ੍ਰੀ ਗੁੱਜਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ’ਤੇ ਜੋ ਭਰੋਸਾ ਜਤਾਇਆ ਹੈ, ਉਹ ਉਸ ’ਤੇ ਖਰਾ ਉਤਰੇਗਾ ਅਤੇ ਫਰੀਦਾਬਾਦ ਲੋਕ ਸਭਾ ਸੀਟ ਤੋਂ ਪਹਿਲਾਂ ਨਾਲੋਂ ਵੱਧ ਵੋਟਾਂ ਨਾਲ ਜਿੱਤ ਕੇ ਨਰਿੰਦਰ ਮੋਦੀ ਦੇ ਭਾਜਪਾ 370 ਪਾਰ ਅਤੇ ਐਨਡੀਏ 400 ਪਾਰ ਦੇ ਨਾਅਰੇ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਕ੍ਰਿਸ਼ਨਪਾਲ ਗੁੱਜਰ ਨੇ ਕਿਹਾ ਕਿ 2014 ਤੋਂ ਬਾਅਦ ਜਦੋਂ ਤੋਂ ਦੇਸ਼ ਦੀ ਵਾਗਡੋਰ ਮੋਦੀ ਦੇ ਹੱਥਾਂ ਵਿੱਚ ਆਈ ਹੈ, ਉਨ੍ਹਾਂ ਨੇ ਦੇਸ਼ ਆਰਥਿਕ ਪੱਖੋਂ ਮਜ਼ਬੂਤ ​​ਕਰਨ ਦਾ ਕੰਮ ਕੀਤਾ ਹੈ। ਦੇਸ਼ ਅਤੇ ਸੂਬੇ ਦੇ ਵਿਕਾਸ ਦੇ ਨਾਲ-ਨਾਲ ਫਰੀਦਾਬਾਦ ਲੋਕ ਸਭਾ ਦਾ ਵੀ ਪਿਛਲੇ 10 ਸਾਲਾਂ ’ਚ ਸਰਵਪੱਖੀ ਵਿਕਾਸ ਹੋਇਆ ਹੈ। ਫਰੀਦਾਬਾਦ ਲੋਕ ਸਭਾ ਨੂੰ ਜੋੜਨ ਲਈ ਨਵੇਂ ਹਾਈਵੇਅ ਦਾ ਨਿਰਮਾਣ, ਪੁਲਾਂ ਅਤੇ ਅੰਡਰਪਾਸਾਂ ਦਾ ਨਿਰਮਾਣ, ਪਾਰਕਾਂ ਦਾ ਸੁੰਦਰੀਕਰਨ, ਆਰਐੱਮਸੀ ਤੋਂ ਸੜਕਾਂ, ਸਟਰੀਟ ਲਾਈਟਾਂ ਅਤੇ ਹਾਈ ਮਾਸਕ ਲਾਈਟਾਂ, ਕਮਿਊਨਿਟੀ ਹਾਲ ਦਾ ਨਿਰਮਾਣ, ਮੈਟਰੋ ਦਾ ਵਿਸਥਾਰ, ਰੇਲਵੇ ਸਟੇਸ਼ਨ ਦਾ ਨਵੀਨੀਕਰਨ ਆਦਿ ਕੰਮ ਹਨ। ਹਰ ਪਾਸੇ ਅਣਗਿਣਤ ਵਿਕਾਸ ਕਾਰਜ ਕੀਤੇ ਜਾ ਰਹੇ ਹਨ, ਸਿਰਫ ਵਿਕਾਸ ਹੀ ਨਜ਼ਰ ਆ ਰਿਹਾ ਹੈ।

Advertisement

Advertisement
Author Image

joginder kumar

View all posts

Advertisement
Advertisement
×