ਕ੍ਰਿਸ਼ਨ ਜਨਮ ਭੂਮੀ ਮਾਮਲਾ: ਆਦੇਸ਼ ਵਾਪਸ ਲੈਣ ਸਬੰਧੀ ਅਰਜ਼ੀ ਖਾਰਜ
07:47 AM Oct 24, 2024 IST
Advertisement
ਪ੍ਰਯਾਗਰਾਜ, 23 ਅਕਤੂਬਰ
ਅਲਾਹਾਬਾਦ ਹਾਈ ਕੋਰਟ ਨੇ ਮਥੁਰਾ ਸਥਿਤ ਕ੍ਰਿਸ਼ਨ ਜਨਮ ਭੂਮੀ-ਸ਼ਾਹੀ ਈਦਗਾਹ ਮਾਮਲੇ ਵਿੱਚ ਇਸ ਸਾਲ 11 ਜਨਵਰੀ ਦੇ ਹੁਕਮ ਨੂੰ ਵਾਪਸ ਲੈਣ ਦੀ ਮੁਸਲਿਮ ਧਿਰ ਦੀ ਅਰਜ਼ੀ ਅੱਜ ਖਾਰਜ ਕਰ ਦਿੱਤੀ। ਹਾਈ ਕੋਰਟ ਨੇ ਇਸ ਸਾਲ 11 ਜਨਵਰੀ ਨੂੰ ਆਪਣੇ ਫ਼ੈਸਲੇ ਵਿੱਚ ਹਿੰਦੂ ਧਿਰ ਵੱਲੋਂ ਦਾਇਰ ਸਾਰੇ ਮੁਕੱਦਮਿਆਂ ਨੂੰ ਸੁਣਵਾਈ ਲਈ ਇਕੱਤਰ ਕਰ ਲਿਆ ਸੀ। ਮੁਸਲਿਮ ਧਿਰ ਵੱਲੋਂ ਪੇਸ਼ ਸੁਪਰੀਮ ਕੋਰਟ ਦੀ ਵਕੀਲ ਤਸਨੀਮ ਅਹਿਮਦੀ ਨੇ ਦਲੀਲ ਦਿੱਤੀ ਸੀ ਕਿ ਸਾਰੇ ਮਾਮਲਿਆਂ ਨੂੰ ਇਕੱਤਰ ਕਰਨ ਕਾਰਨ ਉਹ ਸਾਰੇ ਮਾਮਲਿਆਂ ਦਾ ਵਿਰੋਧ ਕਰਨ ਦੇ ਅਧਿਕਾਰ ਤੋਂ ਵਾਂਝੇ ਹੋ ਜਾਣਗੇ। ਉਨ੍ਹਾਂ ਇਹ ਦਲੀਲ ਵੀ ਦਿੱਤੀ ਕਿ ਇਹ ਸਮੇਂ ਤੋਂ ਪਹਿਲਾਂ ਵਾਲੀ ਸਥਿਤੀ ਹੈ ਅਤੇ ਮੁੱਦੇ ਤੈਅ ਕਰਨ ਅਤੇ ਸਬੂਤ ਇਕੱਤਰ ਕੀਤੇ ਜਾਣ ਤੋਂ ਪਹਿਲਾਂ ਮੁਕੱਦਮਿਆਂ ਨੂੰ ਇਕੱਠੇ ਨਹੀਂ ਕਰਨਾ ਚਾਹੀਦਾ। ਹਿੰਦੂ ਧਿਰ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਇਨ੍ਹਾਂ ਮੁਕੱਦਮਿਆਂ ਨੂੰ ਇਕੱਠਾ ਕਰਨਾ ਅਦਾਲਤ ਦੇ ਅਧਿਕਾਰ ਖੇਤਰ ਵਿੱਚ ਹੈ ਅਤੇ ਕੋਈ ਵੀ ਇਸ ਨੂੰ ਚੁਣੌਤੀ ਨਹੀਂ ਦੇ ਸਕਦਾ। -ਪੀਟੀਆਈ
Advertisement
Advertisement
Advertisement