ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਰੀਦਕੋਟ ਦੇ ਪਿੰਡਾਂ ਕੋਟਸੁਖੀਆ ਤੇ ਢੁੱਡੀਕੇ ਦਾ ਦੇ ਮੋਗਾ ਜ਼ਿਲ੍ਹੇ ਨਾਲੋਂ ਸੰਪਰਕ ਟੁੱਟਿਆ

07:35 PM Jul 09, 2023 IST
ਭਲੂਰ-ਕੋਟਸੁਖੀਆ ਸੜਕ ਵਿੱਚ ਪਿਆ ਪਾੜ ਦਿਖਾਉਂਦੇ ਹੋੲੇ ਪ੍ਰਧਾਨ ਬੋਹੜ ਸਿੰਘ ਅਤੇ ਕਿਸਾਨ। 

ਗੁਰਜੰਟ ਕਲਸੀ
ਸਮਾਲਸਰ , 9 ਜੁਲਾਈ
ਦੋ ਦਿਨ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਜਿਥੇ ਵੱਡੀ ਪੱਧਰ ’ਤੇ ਫਸਲਾਂ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਕਈ ਥਾਵਾਂ ’ਤੇ ਸੜਕਾਂ, ਕੱਸੀਆਂ, ਕੱਚੇ ਰਸਤੇ ਆਦਿ ਟੁੱਟ ਗਏ ਹਨ। ਮੀਂਹ ਕਾਰਨ ਲੋਕਾਂ ਦੇ ਘਰਾਂ, ਕਮਰਿਆਂ ਵਿੱਚ ਮੀਹ ਦਾ ਪਾਣੀ ਭਰ ਗਿਆ। ਭਾਰੀ ਬਾਰਸ਼ ਦੇ ਕਾਰਨ ਭਲੂਰ ਤੋਂ ਕੋਟਸੁਖੀਆ ਵਿਚਾਲੇ ਬਣੀ ਹੋਈ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਵਿਚਕਾਰ 40 ਫੁੱਟ ਦੇ ਕਰੀਬ ਪਾੜ ਪੈ ਗਿਆ ਅਤੇ ਫਰੀਦਕੋਟ ਦੇ ਪਿੰਡਾਂ ਦਾ ਮੋਗਾ ਜ਼ਿਲ੍ਹੇ ਦੇ ਪਿੰਡਾਂ ਨਾਲੋਂ ਸੰਪਰਕ ਟੁੱਟ ਗਿਆ ਹੈ। ਇਲਾਕੇ ਵਿੱਚ ਨਰਮਾ, ਮੂੰਗੀ ਦੀ ਫਸਲ ਤਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਲੰਡਿਆਂ, ਮਾਹਲੇ ਕਲਾਂ, ਗਿੱਲਾਂ, ਕੋਟ ਸੁਖੀਏ, ਬੱਗੇਆਣਾ ਅਤੇ ਜੀਵਨ ਵਾਲਾ ਦੇ ਰਾਹ ਨਾਲ ਲੱਗਦੀਆਂ ਸੜਕਾਂ ਸਮੁੰਦਰ ਬਣੀਆਂ ਪਈਆਂ ਹਨ। ਕਿਸਾਨ ਆਗੂ ਪ੍ਰਧਾਨ ਬੋਹੜ ਸਿੰਘ, ਸੁਖਜਿੰਦਰ ਸਿੰਘ, ਸੁਖਮੰਦਰ ਸਿੰਘ  ਅਤੇ ਰਾਜਵੀਰ ਸਿੰਘ ਭਲੂਰੀਏ ਨੇ ਦੱਸਿਆ ਕਿ ਭਲੂਰ ਤੋਂ ਕੋਟ ਸੁਖੀਆ ਵਿਚਾਲੇ ਸੜਕ ਵਿਚ ਕਰੀਬ 50 ਫੁੱਟ ਪਾੜ ਪੈ ਗਿਆ ਅਤੇ ਸੜਕ ਬੰਦ ਹੋ ਗਈ ਹੈ। ਅਜਿਹੀ ਹੀ ਹਾਲਤ ਨਾਥੇਵਾਲਾ ਪਿੰਡ ਦੀ ਹੈ। ਇਸੇ ਤਰ੍ਹਾਂ ਹੀ ਲੰਡੇ ਪਿੰਡ ਦੇ ਨੀਵੇਂ ਖੇਤ ਪਾਣੀ ਵਿਚ ਡੁੱਬ ਰਹੇ ਹਨ।

Advertisement

Advertisement
Tags :
Road washsed Moga Fridkotਸੰਪਰਕਕੋਟਸੁਖੀਆਜ਼ਿਲ੍ਹੇਟੁੱਟਿਆਢੁੱਡੀਕੇਨਾਲੋਂਪਿੰਡਾਂਫਰੀਦਕੋਟਮੋਗਾ
Advertisement