ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੋਲਕਾਤਾ ਕਾਂਡ: ‘ਨਬਾਨਾ ਅਭਿਜਨ’ ਰੈਲੀ ਦੌਰਾਨ ਹਿੰਸਾ

08:03 AM Aug 28, 2024 IST
ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਸੁੱਟਦੇ ਹੋਏ ਸੁਰੱਖਿਆ ਬਲ। -ਫੋਟੋ: ਪੀਟੀਆਈ

ਕੋਲਕਾਤਾ, 27 ਅਗਸਤ
ਕੋਲਕਾਤਾ ਅਤੇ ਇਸ ਦੇ ਨਾਲ ਲੱਗਦੇ ਹਾਵੜਾ ਦੇ ਹਿੱਸਿਆਂ ਵਿੱਚ ਅੱਜ ਪੁਲੀਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਉਸ ਵੇਲੇ ਝੜਪਾਂ ਹੋਈਆਂ ਜਦੋਂ ਪ੍ਰਦਰਸ਼ਨਕਾਰੀਆਂ ਨੇ ਸੂਬਾਈ ਸਕੱਤਰੇਤ ‘ਨਬਾਨਾ’ ਵੱਲ ਮਾਰਚ ਕਰਨ ਲਈ ਵੱਖ-ਵੱਖ ਥਾਈਂ ਲਾਏ ਅੜਿੱਕਿਆਂ ਨੂੰ ਡੇਗਣ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀ ਆਰਜੀ ਕਰ ਹਸਪਤਾਲ ਵਿੱਚ ਹੋਏ ਜਬਰ-ਜਨਾਹ ਤੇ ਹੱਤਿਆ ਕਾਂਡ ਦੀ ਪੀੜਤਾ ਲਈ ਨਿਆਂ ਦੀ ਮੰਗ ਕਰ ਰਹੇ ਸਨ। ਉੱਧਰ, ਭਾਜਪਾ ਦੀ ਸੂਬਾ ਇਕਾਈ ਨੇ ਪੁਲੀਸ ਕਾਰਵਾਈ ਖ਼ਿਲਾਫ਼ ਬੁੱਧਵਾਰ ਨੂੰ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ 12 ਘੰਟੇ ਲਈ ਆਮ ਹੜਤਾਲ (ਬਾਂਗਲਾ ਬੰਦ) ਦਾ ਐਲਾਨ ਕੀਤਾ ਹੈ।
ਅੱਜ ਨਬਾਨਾ ਅਭਿਜਨ ਦੌਰਾਨ ਕਰੀਬ ਚਾਰ ਘੰਟੇ ਚੱਲੀ ਹਿੰਸਾ ਵਿੱਚ ਦੋਵੇਂ ਪਾਸਿਓਂ ਕਈ ਜਣੇ ਜ਼ਖ਼ਮੀ ਹੋਏ। ਜ਼ਖ਼ਮੀ ਹੋਣ ਵਾਲਿਆਂ ਵਿੱਚ ਸੀਨੀਅਰ ਪੁਲੀਸ ਅਧਿਕਾਰੀ ਅਤੇ ਪ੍ਰਦਰਸ਼ਨਕਾਰੀ ਮਹਿਲਾਵਾਂ ਵੀ ਸ਼ਾਮਲ ਸਨ। ਇਸ ਦੌਰਾਨ ਸੂਬੇ ਭਰ ਵਿੱਚ 200 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿੱਥੇ ਵੀ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਰੋਕਿਆ ਗਿਆ ਉੱਥੇ ਉਨ੍ਹਾਂ ਪੁਲੀਸ ’ਤੇ ਪਥਰਾਅ ਕੀਤਾ ਅਤੇ ਬੋਤਲਾਂ ਵੀ ਵਰ੍ਹਾਈਆਂ। ਪੁਲੀਸ ਮੁਤਾਬਕ, ਇਸ ਦੌਰਾਨ ਹੋਈਆਂ ਝੜਪਾਂ ਵਿੱਚ ਕੋਲਕਾਤਾ ਪੁਲੀਸ ਦੇ 14 ਮੁਲਾਜ਼ਮ ਤੇ ਸੂਬੇ ਦੇ ਪੁਲੀਸ ਬਲ ਦੇ 14 ਹੋਰ ਮੁਲਾਜ਼ਮ ਜ਼ਖ਼ਮੀ ਹੋ ਗਏ।
ਨਬਾਨਾ ਅਭਿਜਨ ਦਾ ਸੱਦਾ ਇਕ ਅਣਰਜਿਸਟਰਡ ਵਿਦਿਆਰਥੀ ਸੰਗਠਨ ‘ਪਸ਼ਚਿਮ ਬੰਗਾ ਛਾਤਰ ਸਮਾਜ’ ਅਤੇ ਸਰਕਾਰੀ ਮੁਲਾਜ਼ਮਾਂ ਦੀ ਇਕ ਜਥੇਬੰਦੀ ‘ਸੰਗਰਾਮੀ ਜੂਠਾ ਮੰਚ’ ਵੱਲੋਂ ਦਿੱਤਾ ਗਿਆ ਸੀ। ਉੱਧਰ, ਭਾਜਪਾ ਆਗੂ ਸੁਵੇਂਦੂ ਅਧਿਕਾਰੀ ਨੇ ਪੁਲੀਸ ਕਾਰਵਾਈ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਇਸ ਹਿੰਸਾ ਵਿੱਚ 17 ਮਹਿਲਾਵਾਂ ਸਣੇ ਕਰੀਬ 160 ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ ਹਨ। ਭਾਜਪਾ ਵੱਲੋਂ ਪੁਲੀਸ ਦੀ ਇਸ ਕਾਰਵਾਈ ਦੇ ਵਿਰੋਧ ਵਿੱਚ ਬੁੱਧਵਾਰ ਨੂੰ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਦੂਜੇ ਪਾਸੇ ਸੂਬਾ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਾਜਪਾ ਦੇ ਹੜਤਾਲ ਦੇ ਸੱਦੇ ’ਚ ਸ਼ਾਮਲ ਨਾ ਹੋਣ। -ਪੀਟੀਆਈ

Advertisement

ਪੁਲੀਸ ਨੇ ਚਾਰ ਵਿਦਿਆਰਥੀ ਕਾਰਕੁਨਾਂ ਦੇ ਲਾਪਤਾ ਹੋਣ ਦੇ ਦੋਸ਼ ਨਕਾਰੇ

ਕੋਲਕਾਤਾ:

ਪੱਛਮੀ ਬੰਗਾਲ ਪੁਲੀਸ ਨੇ ਅੱਜ ਸੂਬੇ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਦੇ ਚਾਰ ਵਿਦਿਆਰਥੀ ਕਾਰਕੁਨਾਂ ਦੇ ਲਾਪਤਾ ਹੋਣ ਦੇ ਦਾਅਵੇ ਦਾ ਖੰਡਨ ਕੀਤਾ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਹੱਤਿਆ ਦੀ ਸਾਜ਼ਿਸ਼ ਦੇ ਨਾਲ-ਨਾਲ ਹੱਤਿਆ ਦੀ ਕੋਸ਼ਿਸ਼ ਵਿੱਚ ਕਥਿਤ ਸ਼ਮੂਲੀਅਤ ਹੋਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਕਿਸੇ ਦਾ ਨਾਮ ਲਏ ਬਿਨਾ ਕਿਹਾ ਕਿ ਲਾਪਤਾ ਹੋਣ ਦਾ ਦੋਸ਼ ਝੂਠਾ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਮੰਗਲਵਾਰ ਨੂੰ ਨਬਾਨਾ ਅਭੀਜਨ ਮਾਰਚ ਦੌਰਾਨ ਚਾਰੋਂ ਵਿਦਿਆਰਥੀ ਕਾਰਕੁਨ ਕਥਿਤ ਤੌਰ ’ਤੇ ਵੱਡੀ ਪੱਧਰ ’ਤੇ ਹਿੰਸਾ ਫੈਲਾਉਣ ਦੀ ਯੋਜਨਾ ਬਣਾ ਰਹੇ ਸਨ। -ਪੀਟੀਆਈ

Advertisement

ਡੀਐੱਨਏ ਤੇ ਫੋਰੈਂਸਿਕ ਸਬੂਤਾਂ ਬਾਰੇ ਏਮਸ ਨਾਲ ਮਸ਼ਵਰਾ ਕਰੇਗੀ ਸੀਬੀਆਈ

ਨਵੀਂ ਦਿੱਲੀ:

ਸੀਬੀਆਈ ਜੂਨੀਅਰ ਡਾਕਟਰ ਬਲਾਤਕਾਰ ਤੇ ਕਤਲ ਕੇਸ ਨਾਲ ਸਬੰਧਤ ਡੀਐੱਨਏ ਤੇ ਫੋਰੈਂਸਿਕ ਰਿਪੋਰਟਾਂ ਬਾਰੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਸ) ਦੇ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰੇਗੀ। ਅਧਿਕਾਰੀਆਂ ਨੇ ਕਿਹਾ ਕਿ ਕੇਸ ਨੂੰ ਮਜ਼ਬੂਤ ਕਰਨ ਲਈ ਕੇਂਦਰੀ ਜਾਂਚ ਏਜੰਸੀ ਸਾਰੀਆਂ ਰਿਪੋਰਟਾਂ ਏਮਸ ਨੂੰ ਭੇੇਜੇਗੀ। ਇਨ੍ਹਾਂ ਰਿਪੋਰਟਾਂ ਤੋਂ ਇਹ ਪਤਾ ਲਾਉਣ ਵਿਚ ਮਦਦ ਮਿਲੇਗੀ ਕਿ ਕੀ ਇਸ ਕੇਸ ਵਿਚ ਸੰਜੈ ਰਾਏ ਇਕੋ ਇਕ ਮੁਲਜ਼ਮ ਸੀ ਜਾਂ ਇਸ ਅਪਰਾਧ ਵਿਚ ਉਸ ਨਾਲ ਕੋਈ ਹੋਰ ਵੀ ਸ਼ਾਮਲ ਸੀ। ਇਸੇ ਦੌਰਾਨ ਸੀਬੀਆਈ ਨੇ ਕੋਲਕਾਤਾ ਕੋਰਟ ਤੋਂ ਸੰਜੈ ਰਾਏ ਦੇ ਕਰੀਬੀ ਮੰਨੇ ਜਾਂਦੇ ਸਿਟੀ ਪੁਲੀਸ ਦੇ ਸਹਾਇਕ ਸਬ-ਇੰਸਪੈਕਟਰ ਅਨੂਪ ਦੱਤਾ ਦਾ ਪੌਲੀਗ੍ਰਾਫ਼ ਟੈਸਟ ਕਰਵਾਉਣ ਦੀ ਇਜਾਜ਼ਤ ਮੰਗੀ ਹੈ। -ਪੀਟੀਆਈ

Advertisement
Tags :
CBIKolkata incidentNabana AbhijanPunjabi khabarPunjabi News