For the best experience, open
https://m.punjabitribuneonline.com
on your mobile browser.
Advertisement

ਕੋਲਕਾਤਾ ਕਾਂਡ: ਪੀਜੀਆਈ ਦੇ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਖ਼ਤਮ

08:35 AM Aug 23, 2024 IST
ਕੋਲਕਾਤਾ ਕਾਂਡ  ਪੀਜੀਆਈ ਦੇ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਖ਼ਤਮ
ਪੀਜੀਆਈ ਵਿੱਚ ਧਰਨੇ ਵਾਲੀ ਥਾਂ ’ਤੇ ਬੱਚੇ ਦੀ ਜਾਂਚ ਕਰਦਾ ਹੋਇਆ ਡਾਕਟਰ। -ਫੋਟੋ: ਨਿਤਿਨ ਮਿੱਤਲ­
Advertisement

ਕੁਲਦੀਪ ਸਿੰਘ
ਚੰਡੀਗੜ੍ਹ, 22 ਅਗਸਤ
ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ ਮਹਿਲਾ ਟ੍ਰੇਨੀ ਡਾਕਟਰ ਦੀ ਜਬਰ-ਜਨਾਹ ਉਪਰੰਤ ਹੱਤਿਆ ਦੇ ਮਾਮਲੇ ਵਿਚ ਪੀਜੀਆਈ ਚੰਡੀਗੜ੍ਹ ਵਿੱਚ 11 ਦਿਨਾਂ ਤੋਂ ਚੱਲ ਰਹੀ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਅੱਜ ਸਮਾਪਤ ੋ ਗਈ। ਹੜਤਾਲ ਖ਼ਤਮ ਕਰਨ ਦਾ ਐਲਾਨ ਕਰਨ ਮਗਰੋਂ ਸਾਰੇ ਡਾਕਟਰ ਡਿਊਟੀ ’ਤੇ ਪਰਤ ਆਏ ਹਨ। ਐਸੋਸੀਏਸ਼ਨ ਆਫ਼ ਰੈਜ਼ੀਡੈਂਟ ਡਾਕਟਰ ਦੇ ਪ੍ਰਧਾਨ ਡਾ. ਹਰੀਹਰਨ, ਮੀਤ ਪ੍ਰਧਾਨ ਡਾ. ਸਮ੍ਰਿਤੀ ਠਾਕੁਰ ਅਤੇ ਜੁਆਇੰਟ ਸਕੱਤਰ ਡਾ. ਪੇਰਗੂ ਪਰਨਿਥ ਰੈੱਡੀ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਅਪੀਲ ਉਪਰੰਤ ਇਹ ਹੜਤਾਲ ਤਿੰਨ ਹਫ਼ਤਿਆਂ ਲਈ ਖ਼ਤਮ ਕੀਤੀ ਗਈ ਹੈ। ਭਾਵੇਂ ਅੱਜ ਹੜਤਾਲ ਖ਼ਤਮ ਕਰ ਦਿੱਤੀ ਗਈ ਹੈ ਪ੍ਰੰਤੂ ਆਪਣੇ ਡਿਊਟੀ ਟਾਈਮ ਤੋਂ ਬਾਅਦ ਡਾਕਟਰਾਂ ਵੱਲੋਂ ਮੋਮਬੱਤੀ ਮਾਰਚ ਜਾਰੀ ਰੱਖੇ ਜਾਣਗੇ ਅਤੇ ਹਫ਼ਤੇ ਵਿੱਚ ਇੱਕ ਦਿਨ ਮੀਟਿੰਗ ਕੀਤੀ ਜਾਵੇਗੀ। ਪੀਜੀਆਈ ਪ੍ਰਸ਼ਾਸਨ ਵੱਲੋਂ ਜਾਰੀ ਸਰਕੁਲਰ ਰਾਹੀਂ ਦੱਸਿਆ ਗਿਆ ਕਿ ਸਾਰੀਆਂ ਓਪੀਡੀਜ਼, ਅਪਰੇਸ਼ਨ ਥੀਏਟਰਾਂ, ਲੈਬਾਰਟਰੀਆਂ ਵਿੱਚ ਕੰਮ ਆਮ ਵਾਂਗ ਸ਼ੁਰੂ ਹੋ ਗਏ ਹਨ। ਇਸੇ ਦੌਰਾਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਵਿਚ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਹਾਲੇ ਜਾਰੀ ਹੈ ਜਿਸ ਬਾਰੇ ਫ਼ੈਸਲਾ ਭਲਕੇ 23 ਅਗਸਤ ਨੂੰ ਲਿਆ ਜਾਵੇਗਾ। ਐਸੋਸੀਏਸ਼ਨ ਦੇ ਮੀਡੀਆ ਸਕੱਤਰ ਡਾ. ਸੰਚਿਤ ਨਾਰੰਗ ਨੇ ਦੱਸਿਆ ਕਿ ਉਨ੍ਹਾਂ ਦੀਆਂ ਹੋਰਨਾਂ ਮੰਗਾਂ ਬਾਰੇ ਜੀਐੱਮਸੀਐੱਚ-32 ਦੇ ਡਾਇਰੈਕਟਰ ਪ੍ਰਿੰਸੀਪਲ ਨਾਲ ਭਲਕੇ 23 ਅਗਸਤ ਨੂੰ ਮੀਟਿੰਗ ਹੋਣੀ ਹੈ। ਉਸ ਮੀਟਿੰਗ ਉਪਰੰਤ ਹੀ ਕੋਈ ਫ਼ੈਸਲਾ ਲਿਆ ਜਾਵੇਗਾ।

ਡਾਕਟਰਾਂ ਦੇ ਪੱਖ ਵਿੱਚ ਵੱਡਾ ਐਕਸ਼ਨ ਕਰਨਗੇ ਕਿਸਾਨ: ਡੱਲੇਵਾਲ

ਪਟਿਆਲਾ (ਪੱਤਰ ਪ੍ਰੇਰਕ): ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਵੱਲੋਂ ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਹੜਤਾਲ ਜਾਰੀ ਹੈ। ਅੱਜ ਦੇ ਧਰਨੇ ਵਿਚ ਸੰਯੁਕਤ ਕਿਸਾਨ ਮੋਰਚਾ (ਐਨਪੀ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਪੁੱਜੇ ਤੇ ਡਾਕਟਰਾਂ ਦੀ ਹੜਤਾਲ ਨੂੰ ਪੂਰਨ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਡਾਕਟਰ ਹੜਤਾਲ ’ਤੇ ਰਹਿਣਗੇ ਉਦੋਂ ਤੱਕ ਕਿਸਾਨ ਉਨ੍ਹਾਂ ਦੀ ਹਮਾਇਤ ਵਿਚ ਨਿੱਜੀ ਤੌਰ ’ਤੇ ਆਉਂਦੇ ਰਹਿਣਗੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਡਾਕਟਰਾਂ ਦੀਆਂ ਮੰਗਾਂ ਜਲਦ ਹੱਲ ਨਾ ਕੀਤੀਆਂ ਗਈਆਂ ਤਾਂ ਕਿਸਾਨਾਂ ਨੂੰ ਮਜਬੂਰਨ ਡਾਕਟਰਾਂ ਦੇ ਪੱਖ ਵਿਚ ਵੱਡਾ ਐਕਸ਼ਨ ਲੈਣਾ ਪਵੇਗਾ।

Advertisement

Advertisement
Author Image

joginder kumar

View all posts

Advertisement
×