For the best experience, open
https://m.punjabitribuneonline.com
on your mobile browser.
Advertisement

ਪਿੰਡ ਮਾਣਕਪੁਰ ਸ਼ਰੀਫ਼ ਵਿੱਚ ਦੰਗਲ ਕਰਵਾਇਆ

08:21 AM Aug 23, 2024 IST
ਪਿੰਡ ਮਾਣਕਪੁਰ ਸ਼ਰੀਫ਼ ਵਿੱਚ ਦੰਗਲ ਕਰਵਾਇਆ
ਦੰਗਲ ਮੌਕੇ ਝੰਡੀ ਦੀ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਰਣਜੀਤ ਸਿੰਘ ਜੀਤੀ ਪਡਿਆਲਾ।
Advertisement

ਮਿਹਰ ਸਿੰਘ
ਕੁਰਾਲੀ, 22 ਅਗਸਤ
ਬਲਾਕ ਮਾਜਰੀ ਦੇ ਪਿੰਡ ਮਾਣਕਪੁਰ ਸ਼ਰੀਫ਼ ਵਿੱਚ ਨਗਰ ਖੇੜਾ ਛਿੰਝ ਕਮੇਟੀ ਵੱਲੋਂ 30ਵਾਂ ਦੰਗਲ ਗੁੱਗਾ ਮਾੜੀ ਦੇ ਅਸਥਾਨ ’ਤੇ ਕਰਵਾਇਆ ਗਿਆ।
ਮੁੱਖ ਪ੍ਰਬੰਧਕ ਮਦਨ ਸਿੰਘ ਸਰਪੰਚ ਦੀ ਅਗਵਾਈ ਹੇਠ ਕਰਵਾਏ ਦੰਗਲ ਵਿੱਚ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਮੇਤ ਹੋਰ ਸੂਬਿਆਂ ਦੇ ਪਹਿਲਵਾਨਾਂ ਨੇ ਭਾਗ ਲਿਆ।
ਇਸ ਦੌਰਾਨ ਝੰਡੀ ਦੀ ਕੁਸ਼ਤੀ ਕਮਲ ਡੂਮਛੇੜੀ ਤੇ ਪ੍ਰਦੀਪ ਜ਼ੀਰਕਪੁਰ ਦਰਮਿਆਨ ਹੋਈ। ਇਸ ਮੁਕਾਬਲੇ ਦਾ ਉਦਘਾਟਨ ਮੁੱਖ ਮਹਿਮਾਨ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਪਹਿਲਵਾਨਾਂ ਦੀ ਹੱਥਜੋੜੀ ਕਰਕੇ ਕੀਤਾ।
ਇਸ ਫਸਵੇਂ ਮੁਕਾਬਲੇ ਵਿੱਚ ਦੋਵੇਂ ਪਹਿਲਵਾਨ ਬਰਾਬਰੀ ’ਤੇ ਰਹੇ ਅਤੇ ਇਹ ਕੁਸ਼ਤੀ ਬੇਸਿੱਟਾ ਰਹੀ ਜਿਸ ਕਾਰਨ ਦੋਵੇਂ ਪਹਿਲਵਾਨਾਂ ਨੂੰ ਸਾਂਝੇ ਜੇਤੂ ਐਲਾਨਿਆ ਗਿਆ।
ਦੋ ਨੰਬਰ ਦੀ ਕੁਸ਼ਤੀ ਮਾਨਾ ਡੂਮਛੇੜੀ ਅਤੇ ਬਾਬੂ ਮੁੱਲਾਂਪੁਰ ਵਿਚਕਾਰ ਹੋਈ, ਜਿਸ ਦੀ ਹੱਥਜੋੜੀ ਕਾਂਗਰਸ ਦੇ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਨੇ ਕਰਵਾਈ। ਇਸ ਫਸਵੇਂ ਕੁਸ਼ਤੀ ਮੁਕਾਬਲੇ ਵਿੱਚ ਮਾਨਾ ਡੂਮਛੇੜੀ ਨੇ ਜਿੱਤ ਪ੍ਰਾਪਤ ਕਰਕੇ ਇਨਾਮੀ ਰਾਸ਼ੀ ਆਪਣੇ ਨਾਂ ਕੀਤੀ। ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਰਣਜੀਤ ਸਿੰਘ ਜੀਤੀ ਪਡਿਆਲਾ, ਤਰਨਜੀਤ ਸਿੰਘ ਬਾਵਾ ’ਤੇ ਪ੍ਰਬੰਧਕਾਂ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਸਾਬਕਾ ਸਰਪੰਚ ਹਰਜੀਤ ਸਿੰਘ, ਨਰਦੇਵ ਸਿੰਘ ਬਿੱਟੂ, ਹਰਨੇਕ ਸਿੰਘ ਤਕੀਪੁਰ, ਸੁਖਜਿੰਦਰ ਸਿੰਘ ਸੋਢੀ, ਸਮਸ਼ੇਰ ਸਿੰਘ, ਬਾਬਾ ਰਾਮ ਸਿੰਘ ਤੇ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।

Advertisement
Advertisement
Author Image

sukhwinder singh

View all posts

Advertisement
×