For the best experience, open
https://m.punjabitribuneonline.com
on your mobile browser.
Advertisement

ਰਾਮ ਮੰਦਰ ਕਮੇਟੀ ਵੱਲੋਂ ਕੀਰਤਨ ਸਮਾਗਮ

08:19 AM Aug 23, 2024 IST
ਰਾਮ ਮੰਦਰ ਕਮੇਟੀ ਵੱਲੋਂ ਕੀਰਤਨ ਸਮਾਗਮ
Advertisement

ਖਰੜ: ਸ੍ਰੀ ਰਾਮ ਮੰਦਰ ਪਰਿਵਾਰ ਸੰਪਰਕ ਕਮੇਟੀ ਵਲੋਂ ਰਾਮ ਭਵਨ ਵਿਖੇ ਕੀਰਤਨ ਸਮਾਗਮ ਕਰਵਾਇਆ ਗਿਆ, ਜਿਸ ’ਚ ਵੱਡੀ ਗਿਣਤੀ ਸ਼ਹਿਰ ਨਿਵਾਸੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦੇ ਪ੍ਰਬੰਧਕ ਜਤਿੰਦਰ ਗੁਪਤਾ ਰਿੰਕੂ, ਵਿਕਾਸ ਗਰਗ, ਸਪਨਾ ਅਤੇ ਪ੍ਰਵੇਸ਼ ਭਾਰਤੀ ਆਦਿ ਨੇ ਦੱਸਿਆ ਕਿ ਕੀਰਤਨ ਸਮਾਗਮ ਮਹਾਰਾਜਾ ਸਰੋਵਰ ਵਿਖੇ ਰਾਮ ਮੰਦਰ ਦੀ ਉਸਾਰੀ ਵਿੱਚ ਸਹਿਯੋਗ ਪ੍ਰਾਪਤ ਕਰਨ ਲਈ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਇਹ ਮੰਦਰ ਨਾ ਸਿਰਫ਼ ਖਰੜ ਬਲਕਿ ਸਾਰੇ ਪੰਜਾਬ ਦੇ ਸਨਾਤਨ ਧਰਮੀਆਂ ਲਈ ਸ਼ਰਧਾ ਦਾ ਕੇਂਦਰ ਬਣੇਗਾ। ਉਨ੍ਹਾਂ ਦੱਸਿਆ ਕਿ ਇਸੇ ਲੜੀ ਵਿਚ ਅਗਲਾ ਕੀਰਤਨ 17 ਸਤੰਬਰ ਨੂੰ ਕੀਤਾ ਜਾਵੇਗਾ। -ਪੱਤਰ ਪ੍ਰੇਰਕ

Advertisement
Advertisement
Author Image

sukhwinder singh

View all posts

Advertisement
×