ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੋਲਕਾਤਾ ਕਾਂਡ: ਜਨਤਕ ਜਥੇਬੰਦੀਆਂ ਵੱਲੋਂ ਇਨਸਾਫ਼ ਲਈ ਮੋਮਬੱਤੀ ਮਾਰਚ

08:47 AM Aug 19, 2024 IST
ਫਿਲੌਰ ਵਿੱਚ ਮੋਮਬੱਤੀ ਮਾਰਚ ਕਰਦੇ ਹੋਏ ਜਨਤਕ ਜਥੇਬੰਦੀਆਂ ਦੇ ਕਾਰਕੁਨ।

ਸਰਬਜੀਤ ਸਿੰਘ ਗਿੱਲ
ਫਿਲੌਰ, 18 ਅਗਸਤ
ਕੋਲਕਾਤਾ ਦੇ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਟਰੇਨੀ ਡਾਕਟਰ ਦੇ ਬਲਾਤਕਾਰ ਤੇ ਕਤਲ ਦੇ ਵਿਰੋਧ ਵਿੱਚ ਔਰਤ ਮੁਕਤੀ ਮੋਰਚਾ ਤੇ ਅੰਬੇਡਕਰੀ ਸਭਾਵਾਂ ਵੱਲੋਂ ਜਨਤਕ ਜਥਬੰਦੀਆਂ ਦੇ ਸੱਦੇ ’ਤੇ ਡਾਕਟਰ ਅੰਬੇਡਕਰ ਚੌਕ ਤੋਂ ਕੈਂਡਲ ਮਾਰਚ ਸ਼ੁਰੂ ਕਰ ਕੇ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ। ਮਾਰਚ ਦੀ ਅਗਵਾਈ ਔਰਤ ਮੁਕਤੀ ਮੋਰਚਾ ਦੀ ਸੁਨੀਤਾ ਫਿਲੌਰ, ਬੀਬੀ ਹੰਸ ਕੌਰ, ਅੰਬੇਡਕਰੀ ਆਗੂ ਸੰਜੀਵ ਭੌਰਾ, ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ, ਨੌਜਵਾਨ ਆਗੂ ਪ੍ਰਸ਼ੋਤਮ ਫਿਲੌਰ, ਜਮਹੂਰੀ ਕਿਸਾਨ ਸਭਾ ਦੇ ਤਰਜਿੰਦਰ ਧਾਲੀਵਾਲ, ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਦੇ ਮਾਸਟਰ ਹੰਸ ਰਾਜ, ਜਸਵੰਤ ਅੱਟੀ, ਡਾਕਟਰ ਸੰਦੀਪ ਕੁਮਾਰ ਤੇ ਅਧਿਆਪਕ ਆਗੂ ਸੁਰਿੰਦਰ ਪੁਆਰੀ ਆਦਿ ਨੇ ਕੀਤੀ।
ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਆਗੂ ਕਰਨੈਲ ਫਿਲੌਰ ਤੇ ਹੋਰ ਆਗੂਆਂ ਨੇ ਮਰਹੂਮ ਡਾਕਟਰ ਦੇ ਕਾਤਲਾਂ ਨੂੰ ਫਾਹੇ ਲਾਉਣ ਦੀ ਮੰਗ ਕੀਤੀ। ਆਗੂਆਂ ਕਿਹਾ ਕਿ ਆਜ਼ਾਦੀ ਦੇ 78 ਸਾਲ ਹੋਣ ਦੇ ਬਾਵਜੂਦ ਭਾਰਤ ਦੀਆਂ ਬੇਟੀਆਂ ਸੁਰੱਖਿਅਤ ਨਹੀਂ ਹਨ। ਉਨ੍ਹਾਂ ਮੰਗ ਕੀਤੀ ਕਿ ਔਰਤਾਂ ਦੀ ਸੁਰੱਖਿਆ ਲਈ ਬਣੇ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਔਰਤਾਂ ਵਿਰੁੱਧ ਜੁਲਮਾਂ ਨੂੰ ਘੱਟ ਕੀਤਾ ਜਾ ਸਕੇ। ਇਸ ਮੌਕੇ ਕਮਲਜੀਤ ਕੌਰ, ਸੰਦੀਪ ਕੌਰ, ਕਮਲਜੀਤ ਬੰਗਰ, ਅੰਜੂ ਵਿਰਦੀ, ਬਲਜੀਤ ਕੌਰ, ਸੁਰਜੀਤ ਕੌਰ, ਸੁਮਨਦੀਪ ਕੌਰ, ਮਮਤਾ, ਗੇਜੋ, ਰਾਣੀ, ਕਮਲਾ, ਕਰਨੈਲ ਸਿੰਘ ਸੰਤੋਖਪੁਰਾ, ਹਨੀ ਸੰਤੋਖਪੁਰਾ, ਬਿਹਾਰੀ ਲਾਲ ਛਿੰਜ, ਅਕਾਸ਼ ਕੁਮਾਰ, ਸੰਦੀਪ ਬੋਧ, ਮੋਹਣ ਲਾਲ ਫਿਲੌਰ, ਰਾਹੁਲ ਕੋਰੀ, ਸਰੂਪ ਕਲੇਰ, ਗੁਰਬਚਨ ਰਾਮ, ਮਾਸਟਰ ਹਰਭਜਨ ਸਿੰਘ, ਲੇਖ ਰਾਜ ਪੰਜਾਬੀ, ਹਰੀਸ਼ ਔਜਲਾ, ਬਖਸ਼ੀ ਰਾਮ, ਜਸਵੀਰ ਚੁੰਬਰ, ਬਲਜੀਤ ਸਿੰਘ ਪੀਤੂ, ਗਗਨ ਸੁਨਰ, ਜਗਨਨਾਥ ਜੱਗੀ ਆਦਿ ਹਾਜ਼ਰ ਸਨ।

Advertisement

ਨਰਸਾਂ ਵੱਲੋਂ ਰੋਸ ਪ੍ਰਦਰਸ਼ਨ ਅੱਜ

ਧਾਰੀਵਾਲ (ਪੱਤਰ ਪ੍ਰੇਰਕ): ਸਟਾਫ-ਨਰਸਿਜ਼ ਐਂਪਲਾਈਜ਼ ਐਸੋਸੀਏਸ਼ਨ ਐੱਨਐੱਚਐੱਮ ਦੇ ਸੂਬਾ ਪ੍ਰਧਾਨ ਜਸਵਿੰਦਰ ਕੌਰ ਧਾਰੀਵਾਲ ਨੇ ਕੋਲਕਾਤਾ ਵਿੱਚ ਮਹਿਲਾ ਡਾਕਟਰ ਅਤੇ ਉਤਰਾਖੰਡ ਵਿੱਚ ਸਟਾਫ ਨਰਸ ਨਾਲ ਵਾਪਰੀਆਂ ਮੰਦਭਾਗੀ ਘਟਨਾਵਾਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਟਾਫ-ਨਰਸਿਜ਼ ਐਂਪਲਾਈਜ਼ ਐਸੋਸੀਏਸ਼ਨ ਵੱਲੋਂ ਇਨ੍ਹਾਂ ਘਟਨਾਵਾਂ ਦੇ ਵਿਰੋਧ ਵਿੱਚ ਲਏ ਫੈਸਲੇ ਅਨੁਸਾਰ ਐੱਨਐੱਚਐੱਮ ਸਟਾਫ ਨਰਸਾਂ ਵੱਲੋਂ 19 ਅਗਸਤ ਨੂੰ ਡਿਊਟੀ ਦੌਰਾਨ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

Advertisement
Advertisement
Advertisement