For the best experience, open
https://m.punjabitribuneonline.com
on your mobile browser.
Advertisement

ਕੋਲਕਾਤਾ ਡਾਕਟਰ ਕੇਸ: ਜ਼ਮੀਨੀ ਪੱਧਰ ’ਤੇ ਕਾਰਵਾਈ ਉਡੀਕ ਰਹੇ ਡਾਕਟਰਾਂ ਦਾ ਧਰਨਾ ਜਾਰੀ

02:32 PM Sep 17, 2024 IST
ਕੋਲਕਾਤਾ ਡਾਕਟਰ ਕੇਸ  ਜ਼ਮੀਨੀ ਪੱਧਰ ’ਤੇ ਕਾਰਵਾਈ ਉਡੀਕ ਰਹੇ ਡਾਕਟਰਾਂ ਦਾ ਧਰਨਾ ਜਾਰੀ
ਸੁਪਰੀਮ ਕੋਰਟ ਵਿਚ ਜਾਰੀ ਸੁਣਵਾਈ ਨੂੰ ਲਾਈਵ ਦੇਖਦੇ ਹੋਏ ਧਰਨੇ ’ਤੇ ਬੈਠੇ ਜੂਨੀਅਰ ਡਾਕਟਰ। ਫੋਟੋ ਪੀਟੀਆਈ
Advertisement

ਕੋਲਾਕਾਤਾ, 17 ਸਤੰਬਰ

Advertisement

ਇੱਥੇ ਸਿਹਤ ਭਵਨ ਨਜ਼ਦੀਕ ਜੁਨੀਅਰ ਡਾਕਟਰਾਂ ਨੇ ਮੰਗਲਵਾਰ ਸਵੇਰ ਧਰਨਾ ਦਿੰਦਿਆਂ ‘ਕੰਮ ਬੰਦ ਕਰੋ ਅੰਦੋਲਨ’ ਜਾਰੀ ਰੱਖਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਬੀਤੇ ਦਿਨ ਸੂਬਾ ਸਰਕਾਰ ਵੱਲੋਂ ਕੀਤੀਆਂ ਗਈਆਂ ਘੋਸ਼ਨਾਵਾਂ ਨੂੰ ਅਸਲ ਵਿਚ ਲਾਗੂ ਕਰਨ ’ਤੇ ਹੀ ਉਹ ਆਪਣਾ ਧਰਨਾ ਚੁੱਕਣ ਬਾਰੇ ਆਖਰੀ ਫ਼ੈਸਲਾ ਲੈਣਗੇ। ਪੱਛਮੀ ਬੰਗਾਲ ਦੇ ਸਿਹਤ ਵਿਭਾਗ ਦੇ ਮੁੱਖ ਦਫ਼ਤਰ ਸਿਹਤ ਭਵਨ ਦੇ ਨੇੜੇ ਧਰਨੇ ’ਤੇ ਬੈਠੇ ਡਾਕਟਰਾਂ ਨੇ ਕਿਹਾ ਕਿ ਸਾਡਾ ਟੀਚਾ ਸਿਰਫ਼ ਨਿਆਂ ਹਾਸਲ ਕਰਨਾ ਹੈ। ਅੰਦੋਲਨਕਾਰੀ ਡਾਕਟਰਾਂ ਵੱਲੋਂ ਰੱਖੇ ਪੰਜ ਸੂਤਰੀ ਮੰਗ ਪੱਤਰ ਦੀਆਂ ਜ਼ਿਆਦਾਤਰ ਮੰਗਾਂ ਪ੍ਰਵਾਨ ਕਰਦਿਆਂ ਬੈਨਰਜੀ ਨੇ ਸੋਮਵਾਰ ਰਾਤ ਪੁਲੀਸ ਕਮਿਸ਼ਨਰ ਵੀਨੀਤ ਗੋਇਲ ਸਮੇਤ ਕੋਲਕਾਤਾ ਪੁਲੀਸ ਦਾ ਇਕ ਹਿੱਸਾ, ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਹੁਦਿਆਂ ਤੋਂ ਤਬਦੀਲ ਕਰਨ ਦੇ ਫ਼ੈਸਲੇ ਦੀ ਘੋਸ਼ਣਾ ਕੀਤੀ ਹੈ। -ਪੀਟੀਆਈ

Advertisement

Advertisement
Author Image

Puneet Sharma

View all posts

Advertisement