For the best experience, open
https://m.punjabitribuneonline.com
on your mobile browser.
Advertisement

ਕੋਲਕਾਤਾ ਕੇਸ: ਆਰਜੀ ਕਰ ਹਸਪਤਾਲ ਦੇ 50 ਡਾਕਟਰਾਂ ਵੱਲੋਂ ਅਸਤੀਫ਼ਾ

07:53 AM Oct 09, 2024 IST
ਕੋਲਕਾਤਾ ਕੇਸ  ਆਰਜੀ ਕਰ ਹਸਪਤਾਲ ਦੇ 50 ਡਾਕਟਰਾਂ ਵੱਲੋਂ ਅਸਤੀਫ਼ਾ
ਕੋਲਕਾਤਾ ਵਿੱਚ ਭੁੱਖ ਹੜਤਾਲ ’ਤੇ ਬੈਠੇ ਹੋਏ ਡਾਕਟਰ। -ਫੋਟੋ: ਪੀਟੀਆਈ
Advertisement

ਕੋਲਕਾਤਾ, 8 ਅਕਤੂਬਰ
ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਤਕਰੀਬਨ 50 ਸੀਨੀਅਰ ਡਾਕਟਰਾਂ ਨੇ ਅੱਜ ਉਨ੍ਹਾਂ ਡਾਕਟਰਾਂ ਨਾਲ ਇਕਜੁੱਟਤਾ ਜ਼ਾਹਿਰ ਕਰਦਿਆਂ ਅਸਤੀਫਾ ਦੇ ਦਿੱਤਾ, ਜੋ ਮ੍ਰਿਤਕ ਮਹਿਲਾ ਡਾਕਟਰ ਲਈ ਇਨਸਾਫ ਦੀ ਮੰਗ ’ਤੇ ਭੁੱਖ ਹੜਤਾਲ ’ਤੇ ਬੈਠੇ ਹੋਏ ਹਨ। ਸਮੂਹਿਕ ਤੌਰ ’ਤੇ ਅਸਤੀਫਾ ਦੇਣ ਦਾ ਫ਼ੈਸਲਾ ਅੱਜ ਸਵੇਰੇ ਸਰਕਾਰੀ ਹਸਪਤਾਲ ਦੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਦੀ ਮੀਟਿੰਗ ’ਚ ਲਿਆ ਗਿਆ। ਜੂਨੀਅਰ ਡਾਕਟਰਾਂ ਦੀ ਭੁੱਖ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ। ਸੀਨੀਅਰ ਡਾਕਟਰ ਨੇ ਪੀਟੀਆਈ ਨੂੰ ਦੱਸਿਆ, ‘ਇਸ ਸਬੰਧੀ ਫ਼ੈਸਲਾ ਅੱਜ ਵਿਭਾਗਾਂ ਦੇ ਮੁਖੀਆਂ ਦੀ ਮੀਟਿੰਗ ਦੌਰਾਨ ਲਿਆ ਗਿਆ। ਹਸਪਤਾਲ ਦੇ 50 ਸੀਨੀਅਰ ਡਾਕਟਰਾਂ ਨੇ ਅਸਤੀਫਿਆਂ ’ਤੇ ਦਸਤਖਤ ਕੀਤੇ ਹਨ। ਇਹ ਉਨ੍ਹਾਂ ਡਾਕਟਰਾਂ ਪ੍ਰਤੀ ਸਾਡੀ ਇਕਜੁੱਟਤਾ ਜ਼ਾਹਿਰ ਕਰਨਾ ਹੈ ਜੋ ਇੱਕ ਮਕਸਦ ਲਈ ਲੜ ਰਹੇ ਹਨ।’ ਡਾਕਟਰਾਂ ਦੇ ਸਾਂਝੇ ਮੰਚ ਨੇ ਜੂਨੀਅਰ ਡਾਕਟਰਾਂ ਨਾਲ ਇਕਜੁੱਟਤਾ ਦਾ ਵਾਅਦਾ ਕੀਤਾ ਹੈ। -ਪੀਟੀਆਈ

Advertisement

ਪੁਲੀਸ ਨੇ ਜੂਨੀਅਰ ਡਾਕਟਰਾਂ ਨੂੰ ਨਾ ਦਿੱਤੀ ਰੈਲੀ ਦੀ ਇਜਾਜ਼ਤ

ਕੋਲਕਾਤਾ ਪੁਲੀਸ ਨੇ ਅੱਜ ਬਾਅਦ ਦੁਪਹਿਰ 4.30 ਵਜੇ ਇੱਥੇ ਮੈਡੀਕਲ ਕਰਮਚਾਰੀਆਂ ਦੇ ਨੁਮਾਇੰਦਿਆਂ ਵੱਲੋਂ ਕੀਤੀ ਜਾਣ ਵਾਲੀ ਮੈਗਾ ਰੈਲੀ ਲਈ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੰਘਰਸ਼ ਦੀ ਅਗਵਾਈ ਕਰ ਰਹੀ ਮੁੱਖ ਸੰਸਥਾ ਪੱਛਮੀ ਬੰਗਾਲ ਜੂਨੀਅਰ ਡਾਕਟਰਜ਼ ਫੋਰਮ ਨੇ ਅੱਜ ਸਵੇਰੇ ਬਿਆਨ ’ਚ ਕਿਹਾ ਕਿ ਇਜਾਜ਼ਤ ਨਾ ਦੇਣ ਦੀ ਜਾਣਕਾਰੀ ਉਨ੍ਹਾਂ ਨੂੰ ਸ਼ਹਿਰੀ ਪੁਲੀਸ ਨੇ ਲੰਘੀ ਅੱਧੀ ਰਾਤ ਤੋਂ ਬਾਅਦ ਭੇਜੀ ਈਮੇਲ ਰਾਹੀਂ ਦਿੱਤੀ ਸੀ -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement