For the best experience, open
https://m.punjabitribuneonline.com
on your mobile browser.
Advertisement

ਮਾਲਦੀਵ ਦੇ ਰਾਸ਼ਟਰਪਤੀ ਨੇ ਕੀਤੇ ਤਾਜ ਮਹੱਲ ਦੇ ਦੀਦਾਰ

07:55 AM Oct 09, 2024 IST
ਮਾਲਦੀਵ ਦੇ ਰਾਸ਼ਟਰਪਤੀ ਨੇ ਕੀਤੇ ਤਾਜ ਮਹੱਲ ਦੇ ਦੀਦਾਰ
ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਆਪਣੀ ਬੇਗਮ ਨਾਲ ਤਾਜ ਮਹੱਲ ਦੇ ਸਾਹਮਣੇ ਤਸਵੀਰ ਖਿਚਵਾਉਂਦੇ ਹੋਏ। -ਫੋਟੋ: ਪੀਅੀਆਈ
Advertisement

ਆਗਰਾ, 8 ਅਕੂਤਬਰ
ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਅਤੇ ਉਨ੍ਹਾਂ ਦੀ ਪਤਨੀ ਸਾਜਿਦਾ ਮੁਹੰਮਦ ਨੇ ਅੱਜ ਤਾਜ ਮਹੱਲ ਦੇ ਦੀਦਾਰ ਕੀਤੇ ਅਤੇ 17ਵੀਂ ਸਦੀ ਦੀ ਵਸਤੂਕਲਾ ਦੇ ਪ੍ਰਤੀਕ ਇਸ ਅਨੋਖੇ ਮਕਬਰੇ ਨੂੰ ਦੇਖ ਕੇ ਨਿਸ਼ਬਦ ਹੋ ਗਏ। ਆਪਣੇ ਚਾਰ ਰੋਜ਼ਾ ਦੁਵੱਲੇ ਦੌਰੇ ’ਤੇ ਭਾਰਤ ਆਏ ਮਾਲਦੀਵੀ ਰਾਸ਼ਟਰਪਤੀ ਮੁਇਜ਼ੂ ਨੇ ਵਿਜ਼ਿਟਰ ਬੁਕ ’ਚ ਲਿਖਿਆ, ‘ਇਸ ਮਕਬਰੇ ਦੇ ਸੁਹੱਪਣ ਦਾ ਸ਼ਬਦਾਂ ਰਾਹੀਂ ਬਿਆਨ ਕਰਨਾ ਮੁਸ਼ਕਲ ਹੈ, ਕਿਉਂਕਿ ਸ਼ਬਦ ਇਸ ਨਾਲ ਨਿਆਂ ਨਹੀਂ ਕਰਨਗੇ। ਆਪਣੀ ਝਲਕ ਨਾਲ ਕੀਲ ਦੇਣ ਵਾਲੀ ਇਹ ਵਿਰਾਸਤ ਪਿਆਰ ਤੇ ਇਮਾਰਤਸਾਜ਼ੀ ਦਾ ਸਰਵੋਤਮ ਪ੍ਰਮਾਣ ਹੈ।’
ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਸੂਬੇ ਦੇ ਮੰਤਰੀ ਯੋਗੇਂਦਰ ਉਪਾਧਿਆਏ ਨੇ ਆਗਰਾ ਹਵਾਈ ਅੱਡੇ ’ਤੇ ਮੁਇਜ਼ੂ ਦਾ ਸਵਾਗਤ ਕੀਤਾ ਅਤੇ ਫਿਰ ਤਾਜ ਮਹੱਲ ’ਚ ਉਨ੍ਹਾਂ ਨੂੰ ਜੀ ਆਇਆਂ ਆਖਿਆ। ਉਪਾਧਿਆਏ ਨੇ ਮੁਹੰਮਦ ਮੁਇਜ਼ੂ ਤੇ ਉਨ੍ਹਾਂ ਦੀ ਬੇਗਮ ਨੂੰ ਤਾਜ ਮਹੱਲ ਦਾ ਮਾਡਲ ਭੇਟ ਕੀਤਾ। ਦੋਵਾਂ ਮਹਿਮਾਨਾਂ ਨੇ ਤਾਜ ਮਹੱਲ ਸਾਹਮਣੇ ਤਸਵੀਰਾਂ ਵੀ ਖਿਚਵਾਈਆਂ। ਉਪਾਧਿਆਏ ਮੁਤਾਬਕ ਮੁਹੰਮਦ ਮੁਇਜ਼ੂ ਅਤੇ ਉਨ੍ਹਾਂ ਦੀ ਬੇਗਮ ਸਾਜਿਦਾ ਮੁਹੰਮਦ ਤਾਜ ਮਹੱਲ ਦੀ ਖੂਬਸੂਰਤੀ ਨੂੰ ਦੇਖ ਕੇ ਮੰਤਰ-ਮੁਗਧ ਹੋ ਗਏ। -ਪੀਟੀਆਈ

Advertisement

ਦੋ ਘੰਟਿਆਂ ਲਈ ਆਮ ਲੋਕਾਂ ਵਾਸਤੇ ਬੰਦ ਰਹੇ ਗੇਟ

ਰਾਸ਼ਟਰਪਤੀ ਦੇ ਦੌਰੇ ਦੌਰਾਨ ਸਵੇਰੇ 8 ਵਜੇ ਤੋਂ 10 ਤੱਕ ਤਾਜ ਮਹੱਲ ਆਮ ਲੋਕਾਂ ਲਈ ਬੰਦ ਰਿਹਾ। ਮੁਇਜ਼ੂ ਨੇ ‘‘ਸ਼ਿਲਪਗ੍ਰਾਮ’’ ਦਾ ਵੀ ਦੌਰਾ ਵੀ ਕੀਤਾ। ਮੁਇਜ਼ੂ ਦੇ ਉਥੋਂ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਬ੍ਰਜ ਖੇਤਰ ਦੇ ਕਲਾਕਾਰਾਂ ਨੇ ਉਨ੍ਹਾਂ ਦੇ ਸਨਮਾਨ ’ਚ ਪ੍ਰੋਗਰਾਮ ਵੀ ਪੇਸ਼ ਕੀਤਾ।

Advertisement

Advertisement
Author Image

sukhwinder singh

View all posts

Advertisement