ਕੋਲਕਾਤਾ ਕੇਸ: 42 ਦਿਨ ਬਾਅਦ ਡਿਊਟੀ ’ਤੇ ਪਰਤੇ ਜੂਨੀਅਰ ਡਾਕਟਰ
07:19 AM Sep 22, 2024 IST
ਕੋਲਕਾਤਾ: ਪੱਛਮੀ ਬੰਗਾਲ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ’ਚ ਜੂਨੀਅਰ ਡਾਕਟਰ 42 ਦਿਨ ਬਾਅਦ ਅੱਜ ਸਵੇਰੇ ਅੰਸ਼ਿਕ ਤੌਰ ’ਤੇ ਕੰਮ ’ਤੇ ਪਰਤ ਆਏ ਹਨ। ਟਰੇਨੀ ਡਾਕਟਰ ਨਾਲ ਜਬਰ ਜਨਾਹ ਮਗਰੋਂ ਹੱਤਿਆ ਦੇ ਰੋਸ ਵਜੋਂ ਧਰਨੇ ’ਤੇ ਬੈਠੇ ਡਾਕਟਰਾਂ ਨੇ ਸਾਰੇ ਸਰਕਾਰੀ ਹਸਪਤਾਲਾਂ ’ਚ ਜ਼ਰੂਰੀ ਤੇ ਐਮਰਜੈਂਸੀ ਸੇਵਾਵਾਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਓਪੀਡੀ ’ਚ ਅਜੇ ਵੀ ਕੰਮ ਸ਼ੁਰੂ ਨਹੀਂ ਕੀਤਾ ਹੈ। ਇਸੇ ਦੌਰਾਨ ਸੀਬੀਆਈ ਦੇ ਅਧਿਕਾਰੀਆਂ ਨੇ ਅੱਜ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਕਥਿਤ ਨੇੜਲੇ ਇੱਕ ਹੋਰ ਡਾਕਟਰ ਬਿਰੂਪਕਸ਼ ਬਿਸਵਾਸ ਤੋਂ ਪੁੱਛ-ਪੜਤਾਲ ਸ਼ੁਰੂ ਕੀਤੀ ਹੈ। ਦੂਜੇ ਪਾਸੇ ਘਟਨਾ ਦੇ ਰੋਸ ਵਜੋਂ ਅੱਜ ਆਲ ਇੰਡੀਆ ਕਿਸਾਨ ਸਭਾ (ਏਆਈਕੇਐੱਸ) ਤੇ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਨੇ ਕੋਲਕਾਤਾ ’ਚ ਰੈਲੀਆਂ ਕੀਤੀਆਂ। -ਪੀਟੀਆਈ
Advertisement
Advertisement