ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੋਹਲੀ ਤੇ ਰੋਹਿਤ ਨੇ ਵਿਸ਼ਵ ਕੱਪ ਜਿੱਤਣ ਮਗਰੋਂ ਟੀ20 ਕ੍ਰਿਕਟ ਨੂੰ ਅਲਵਿਦਾ ਕਿਹਾ

11:46 AM Jun 30, 2024 IST
ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੀ ਇਕ ਮੈਚ ਦੌਰਾਨ ਦੀ ਪੁਰਾਣੀ ਤਸਵੀਰ।

ਬ੍ਰਿਜਟਾਊਨ, 30 ਜੂਨ
ਭਾਰਤੀ ਕ੍ਰਿਕਟ ਦੇ ਦੋ ਦਿੱਗਜਾਂ ਕਪਤਾਨ ਰੋਹਿਤ ਸ਼ਰਮਾ ਅਤੇ ਸੁਪਰਸਟਾਰ ਵਿਰਾਟ ਕੋਹਲੀ ਨੇ ਟੀਮ ਨੂੰ ਟੀ20 ਵਿਸ਼ਵ ਕੱਪ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਟੀ20 ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ। ਕੋਹਲੀ ਨੇ 59 ਗੇਂਦਾਂ ’ਚ ਦੋ ਛੱਕਿਆਂ ਅਤੇ ਛੇ ਚੌਕਿਆਂ ਦੀ ਮਦਦ ਨਾਲ 76 ਦੌੜਾਂ ਬਣਾਈਆਂ ਅਤੇ ਦੱਖਣੀ ਅਫ਼ਰੀਕਾ ’ਤੇ ਫਾਈਨਲ ਵਿੱਚ ਸੱਤ ਦੌੜਾਂ ਨਾਲ ਮਿਲੀ ਜਿੱਤ ਵਿੱਚ ਪਲੇਅਰ ਆਫ਼ ਦਿ ਮੈਚ ਰਿਹਾ। ਇਨਾਮ ਹਾਸਲ ਕਰਨ ਤੋਂ ਬਾਅਦ ਕੋਹਲੀ ਨੇ ਕਿਹਾ ਇਹ ਉਸ ਦਾ ਆਖਰੀ ਟੀ20 ਕੌਮਾਂਤਰੀ ਮੈਚ ਸੀ। ਇਸ ਤੋਂ ਬਾਅਦ ਰੋਹਿਤ ਨੇ ਵੀ ਇਹ ਕਹਿ ਕੇ ਵਿਦਾ ਲਈ ਕਿ ਉਸ ਦਾ ਟੀਚਾ ਹਾਸਲ ਹੋ ਗਿਆ ਹੈ ਅਤੇ ਇਹ ਅਲਵਿਦਾ ਕਹਿਣ ਦਾ ਸਹੀ ਸਮੇਂ ਹੈ। -ਪੀਟੀਆਈ

Advertisement

Advertisement
Advertisement