For the best experience, open
https://m.punjabitribuneonline.com
on your mobile browser.
Advertisement

ਝੋਨੇ ਦੀ ਰੁਕੀ ਅਦਾਇਗੀ ਖ਼ਿਲਾਫ਼ ਡਟੀ ਕਿਰਤੀ ਕਿਸਾਨ ਯੂਨੀਅਨ

11:42 AM Apr 30, 2024 IST
ਝੋਨੇ ਦੀ ਰੁਕੀ ਅਦਾਇਗੀ ਖ਼ਿਲਾਫ਼ ਡਟੀ ਕਿਰਤੀ ਕਿਸਾਨ ਯੂਨੀਅਨ
ਪਨਸਪ ਦਫ਼ਤਰ ਅੱਗੇ ਧਰਨਾ ਦੇ ਰਹੇ ਕਿਸਾਨ ਤੇ ਹੋਰ।
Advertisement

ਜਤਿੰਦਰ ਬੈਂਸ
ਗੁਰਦਾਸਪੁਰ, 29 ਅਪਰੈਲ
ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਦੇ ਝੋਨੇ ਦੀ ਰੁਕੀ ਅਦਾਇਗੀ ਖ਼ਿਲਾਫ਼ ਕਿਰਤੀ ਕਿਸਾਨ ਯੂਨੀਅਨ ਦਾ ਧਰਨਾ ਇੱਥੇ ਪਨਸਪ ਦਫ਼ਤਰ ਅੱਗੇ ਜਾਰੀ ਹੈ। ਮਸਲੇ ਦੇ ਹੱਲ ਲਈ ਗੱਲਬਾਤ ਲਈ 30 ਅਪਰੈਲ ਨੂੰ ਵਿਭਾਗ ਦੇ ਐੱਮਡੀ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਤੈਅ ਹੋਈ ਹੈ।
ਧਰਨੇ ਨੂੰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ ਅਤੇ ਪਲਵਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਾਲ 2021-22 ਵਿੱਚ ਕਲਾਨੌਰ ਦੀਆਂ ਬੁੱਚਾਨੰਗਲ ਤੇ ਬਾਂਗੋਵਾਣੀ ਦੀਆਂ ਮੰਡੀਆਂ ’ਚੋਂ ਪਨਸਪ ਵੱਲੋਂ ਝੋਨੇ ਦੀ ਖ਼ਰੀਦ ਕੀਤੀ ਗਈ ਸੀ ਪਰ ਸ਼ੈੱਲਰ ਵਿੱਚ ਕੀਤੀ ਚੈਕਿੰਗ ਦੌਰਾਨ 2 ਲੱਖ 6 ਹਜ਼ਾਰ ਬੋਰੀਆਂ ਵਿੱਚੋਂ ਸਿਰਫ਼ ਇੱਕ ਲੱਖ 10 ਹਜ਼ਾਰ ਬੋਰੀਆਂ ਬਰਾਮਦ ਹੋਈਆਂ ਸਨ ਤੇ 96 ਹਜ਼ਾਰ ਬੋਰੀਆਂ ਦਾ ਗਬਨ ਐਲਾਨਿਆ ਗਿਆ ਸੀ।
ਇਸ ਸਬੰਧ ਵਿੱਚ ਆੜ੍ਹਤੀਆਂ ਸਣੇ ਦੋ ਪਨਸਪ ਇੰਸਪੈਕਟਰ, ਪੱਲੇਦਾਰ ਅਤੇ ਟਰਾਂਸਪੋਰਟਰਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਾਂਚ ਉਪਰੰਤ ਆੜ੍ਹਤੀਏ, ਇੰਸਪੈਕਟਰ ਤੇ ਟਰਾਂਸਪੋਰਟ ਸਣੇ ਚਾਰ ਵਿਅਕਤੀਆਂ ਨੂੰ ਨਿਰਦੋਸ਼ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਦੋਵਾਂ ਸਾਲਾਂ ਦੀ 86 ਲੱਖ ਰੁਪਏ ਦੀ ਅਦਾਇਗੀ ਰੋਕਣ ਦੀ ਵਜ੍ਹਾ ਪੁੱਛੀ ਜਾ ਰਹੀ ਹੈ ਤਾਂ ਕੇਸ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਦਾਇਗੀ ਲਈ ਪਿੱਛਲੇ 35 ਦਿਨਾਂ ਤੋਂ ਲਗਾਤਾਰ ਧਰਨਾ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹੁਣ 30 ਅਪਰੈਲ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਐੱਮਡੀ ਚੰਡੀਗੜ੍ਹ ਨਾਲ ਮੀਟਿੰਗ ਤੈਅ ਕਰਵਾਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਾਰਥਕ ਨਤੀਜੇ ਨਾ ਮਿਲਣ ਉੱਤੇ ਧਰਨਾ ਲਗਾਤਾਰ ਜਾਰੀ ਰਹੇਗਾ।

Advertisement

Advertisement
Author Image

Advertisement
Advertisement
×