For the best experience, open
https://m.punjabitribuneonline.com
on your mobile browser.
Advertisement

ਕਿਮ ਤੇ ਕਲੋਏ ਨੇ ਆਟੋ ’ਚ ਬੈਠ ਕੇ ਮੁੰਬਈ ਦੀ ਸੈਰ ਕੀਤੀ

06:37 AM Jul 13, 2024 IST
ਕਿਮ ਤੇ ਕਲੋਏ ਨੇ ਆਟੋ ’ਚ ਬੈਠ ਕੇ ਮੁੰਬਈ ਦੀ ਸੈਰ ਕੀਤੀ
Advertisement

ਮੁੰਬਈ:

Advertisement

ਮੁੰਬਈ ਵਰਗੇ ਹਲਚਲ ਵਾਲੇ ਸ਼ਹਿਰ ਦੀ ਰੌਣਕ ’ਚ ਹੋਰ ਵੀ ਵਾਧਾ ਹੋ ਗਿਆ ਜਦੋਂ ਹੌਲੀਵੁੱਡ ਦੀਆਂ ਖੂਬਸੂਰਤ ਭੈਣਾਂ ਤੇ ਰਿਐਲਟੀ ਸ਼ੋਅ ਦੀਆਂ ਸਟਾਰਜ਼ ਕਿਮ ਕਾਰਦਾਸ਼ੀਅਨ ਤੇ ਕਲੋਏ ਕਾਰਦਾਸ਼ੀਅਨ ਨੇ ਆਟੋ ’ਚ ਬੈਠ ਕੇ ਭਾਰਤੀ ਫ਼ਿਲਮ ਸਿਟੀ ਦੀ ਸੈਰ ਕੀਤੀ। ਇਸ ਸਬੰਧੀ ਉਨ੍ਹਾਂ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਭੈਣਾਂ ਦੀ ਇਸ ਜੋੜੀ ਦਾ ਭਾਰਤ ਆਉਣ ’ਤੇ ਰਵਾਇਤੀ ਤਰੀਕੇ ਨਾਲ ਸਵਾਗਤ ਕੀਤਾ ਗਿਆ। ਭਾਰਤੀ ਮੁਟਿਆਰਾਂ ਨੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ। ਕਲੋਏ ਕਾਰਦਾਸ਼ੀਅਨ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕੀਤੀ ਹੈ ਜਿਸ ’ਚ ਉਹ ਤੇ ਕਿਮ ਸ਼ਾਨਦਾਰ ਢੰਗ ਨਾਲ ਕੀਤੇ ਗਏ ਭਾਰਤੀ ਸਵਾਗਤ ਦਾ ਆਨੰਦ ਲੈ ਰਹੀਆਂ ਹਨ। -ਏਐੱਨਆਈ

Advertisement
Author Image

joginder kumar

View all posts

Advertisement
Advertisement
×