ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭੈਣੀ ਮੀਆਂ ਖਾਂ ਵਿੱਚ ਗੋਲਗੱਪਿਆਂ ਦੀ ਰੇਹੜੀ ਲਾਉਣ ਵਾਲੇ ਦੀ ਹੱਤਿਆ

10:37 AM Sep 03, 2024 IST

ਕੇਪੀ ਸਿੰਘ/ਵਰਿੰਦਰਜੀਤ ਜਾਗੋਵਾਲ
ਗੁਰਦਾਸਪੁਰ/ਕਾਹਨੂੰਵਾਨ, 2 ਸਤੰਬਰ
ਕਸਬਾ ਭੈਣੀ ਮੀਆਂ ਖਾਂ ਵਿੱਚ ਦੇਰ ਰਾਤ ਗੋਲ-ਗੱਪੇ ਦੀ ਰੇਹੜੀ ਲਗਾ ਕੇ ਘਰ ਵਾਪਸ ਆ ਰਹੇ ਇਕ ਪਰਵਾਸੀ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਧਰਮਿੰਦਰ (32) ਵਾਸੀ ਮੱਧ ਪ੍ਰਦੇਸ਼, ਹਾਲ ਨਿਵਾਸੀ ਭੈਣੀ ਮੀਆਂ ਖਾਂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਹ ਦੇਰ ਰਾਤ ਗੋਲ-ਗੱਪੇ ਵੇਚ ਕੇ ਰੇਹੜੀ ਨਾਲ ਲੈ ਕੇ ਵਾਪਸ ਘਰ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਅਣਪਛਾਤਿਆਂ ਨੇ ਉਸ ਦੀ ਹੱਤਿਆ ਕਰ ਦਿੱਤੀ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਲੁੱਟ-ਖੋਹ ਦੀ ਨੀਅਤ ਨਾਲ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਪਰ ਪੁਲੀਸ ਫ਼ਿਲਹਾਲ ਇਸ ਨੂੰ ਲੁੱਟ ਦੀ ਨੀਯਤ ਨਾਲ ਹੋਇਆ ਕਤਲ ਨਹੀਂ ਮੰਨ ਰਹੀ ਹੈ। ਮ੍ਰਿਤਕ ਧਰਮਿੰਦਰ ਦੀ ਪਤਨੀ ਅੰਜਲੀ ਅਤੇ ਉਸ ਦੇ ਜੀਜੇ ਉਦੇਵੀਰ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਧਰਮਿੰਦਰ ਦਾ ਕਿਸੇ ਨਾਲ ਝਗੜਾ ਹੋ ਗਿਆ। ਜਦੋਂ ਉਹ ਮੌਕੇ ’ਤੇ ਗਏ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਉਹ ਇੱਕ ਸਾਲ ਤੋਂ ਭੈਣੀ ਮੀਆਂ ਖਾਂ ਵਿੱਚ ਰਹਿ ਰਹੇ ਹਨ ਅਤੇ ਗੋਲ-ਗੱਪੇ ਵੇਚਣ ਦਾ ਕੰਮ ਕਰਦੇ ਹਨ। ਧਰਮਿੰਦਰ ਦੇ ਤਿੰਨ ਬੱਚੇ ਹਨ। ਥਾਣਾ ਭੈਣੀ ਮੀਆਂ ਖਾਂ ਦੇ ਮੁਖੀ ਸੁਰਿੰਦਰ ਪਾਲ ਨੇ ਦੱਸਿਆ ਕਿ ਮ੍ਰਿਤਕ ਧਰਮਿੰਦਰ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਸ ਦੇ ਸਿਰ ’ਤੇ ਸੱਟ ਦਾ ਇੱਕ ਨਿਸ਼ਾਨ ਹੈ ਪਰ ਫ਼ਿਲਹਾਲ ਇਹ ਸਾਫ਼ ਨਹੀਂ ਹੈ ਕਿ ਉਸ ’ਤੇ ਕਿਸ ਨੀਅਤ ਨਾਲ ਹਮਲਾ ਕੀਤਾ ਗਿਆ ਹੈ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement