ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿੱਕ ਬਾਕਸਿੰਗ: ਜੇਤੂ ਖਿਡਾਰੀਆਂ ਦੀ ਸੂਬਾ ਪੱਧਰੀ ਖੇਡਾਂ ਲਈ ਚੋਣ

11:39 AM Sep 28, 2024 IST
ਪ੍ਰਿੰਸੀਪਲ ਵੇਦ ਵਰਤ ਪਲਾਹ ਨਾਲ ਸਕੂਲ ਦੇ ਜੇਤੂ ਖਿਡਾਰੀ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 27 ਸਤੰਬਰ
ਸਥਾਨਕ ਡੀਏਵੀ ਸਕੂਲ ਦੇ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਕਿੱਕ ਬਾਕਸਿੰਗ ਮੁਕਾਬਲੇ ਵਿੱਚ ਪੰਜ ਸੋਨ ਤਗ਼ਮਿਆਂ ਸਮੇਤ ਕੁੱਲ 14 ਤਗ਼ਮੇ ਜਿੱਤੇ ਹਨ। ਪ੍ਰਿੰਸੀਪਲ ਵੇਦ ਵਰਤ ਪਲਾਹ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ’ਚ ਡੀਏਵੀ ਪਬਲਿਕ ਸਕੂਲ ਦੇ ਖਿਡਾਰੀਆਂ ਦੀ ਕਾਰਗੁਜ਼ਾਰੀ ਵਧੀਆ ਰਹੀ। ਇਕੱਲੇ ਕਿੱਕ ਬਾਕਸਿੰਗ ਮੁਕਾਬਲਿਆਂ ’ਚ ਹੀ ਪੰਜ ਸੋਨ, ਤਿੰਨ ਚਾਂਦੀ ਅਤੇ ਛੇ ਕਾਂਸੀ ਦੇ ਤਗ਼ਮੇ ਜਿੱਤੇ ਹਨ। ਸੋਨ ਤਗ਼ਮਾ ਜਿੱਤਣ ਵਾਲੇ ਖਿਡਾਰੀਆਂ ਦੀ ਚੋਣ ਸੂਬਾ ਪੱਧਰੀ ਖੇਡਾਂ ਲਈ ਹੋਈ ਹੈ। ਪ੍ਰਿੰਸੀਪਲ ਪਲਾਹ ਨੇ ਦੱਸਿਆ ਕਿ ਅੰਡਰ-21 (ਲੜਕੀਆਂ) ’ਚ ਗੁਣਵੀਨ ਕੌਰ, ਅੰਡਰ-17 ’ਚ ਸ਼ਾਈਨਾ ਕਤਿਆਲ ਤੇ ਜਪਜੀਤ ਕੌਰ, ਅੰਡਰ-14 (ਲੜਕੇ) ’ਚ ਯੁਵਰਾਜ ਗੁਪਤਾ ਤੇ ਅੰਸ਼ੂਮਨ ਕੁਮਾਰ ਨੇ ਸੋਨ ਤਗ਼ਮੇ ਜਿੱਤੇ। ਅੰਡਰ-21 (ਲੜਕੀਆਂ) ’ਚ ਮੰਸ਼ਿਕਾ ਭੱਟੀ, ਅੰਡਰ-17 ’ਚ ਅਮਨਪ੍ਰੀਤ, ਅੰਡਰ-14 ’ਚ ਐਸ਼ਪ੍ਰੀਤ ਨੇ ਚਾਂਦੀ ਦੇ ਤਗ਼ਮੇ, ਜਦੋਂਕਿ ਅੰਡਰ-17 ’ਚ ਭਾਗੀਸ ਢਾਂਡਾ, ਯਸਿਕਾ ਤੇ ਅਵਨੀਤ ਕੌਰ, ਅੰਡਰ-14 ’ਚ ਏਕਮ, ਅਰਲੀਨ ਕੌਰ ਅਤੇ ਅਵਲਨੂਰ ਕੌਰ ਨੇ ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਇਨ੍ਹਾਂ ਖਿਡਾਰੀਆਂ ਦਾ ਸਕੂਲ ਵਿੱਚ ਸਨਮਾਨ ਕੀਤਾ ਗਿਆ। ਇਸ ਮੌਕੇ ਡੀਪੀਈ ਸੁਰਿੰਦਰ ਪਾਲ ਵਿੱਜ, ਡੀਪੀਈ ਹਰਦੀਪ ਸਿੰਘ ਅਤੇ ਡੀਪੀਈ ਜਗਦੀਪ ਸਿੰਘ ਵੀ ਮੌਜੂਦ ਸਨ।

Advertisement

Advertisement