ਖ਼ੈਬਰ ਪਖ਼ਤੂਨਖਵਾ: ਸੁਰੱਖਿਆ ਬਲਾਂ ਵੱਲੋਂ ਅਤਿਵਾਦੀਆਂ ’ਤੇ ਹੈਲੀਕਾਪਟਰ ਨਾਲ ਹਮਲਾ, 17 ਹਲਾਕ
06:47 AM Dec 01, 2024 IST
Advertisement
ਪਿਸ਼ਾਵਰ:
Advertisement
ਖੈ਼ਬਰ ਪਖ਼ਤੂਨਖਵਾ ’ਚ ਅੱਜ ਦੋ ਵੱਖ-ਵੱਖ ਅਪਰੇਸ਼ਨਾਂ ਦੌਰਾਨ ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ ਅਤਿਵਾਦੀ ਟਿਕਾਣਿਆਂ ’ਤੇ ਹੈਲੀਕਾਪਟਰ ਨਾਲ ਕੀਤੇ ਹਮਲੇ ਵਿੱਚ 17 ਅਤਿਵਾਦੀ ਮਾਰੇ ਗਏ। ਫੌਜ ਦੇ ਸੂਤਰਾਂ ਮੁਤਾਬਕ ਗੁਪਤ ਸੂਚਨਾ ਦੇ ਆਧਾਰ ’ਤੇ ਬੰਨੂ ਅਤੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹਿਆਂ ਵਿੱਚ ਇਹ ਅਪਰੇਸ਼ਨ ਚਲਾਏ ਗਏ। ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੇ ਬੰਨੂ ਜ਼ਿਲ੍ਹੇ ਦੇ ਬਾਕਾ ਖੇਲ ਇਲਾਕੇ ’ਚ ਹਾਫਿਜ਼ ਗੁਲਬਹਾਦੁਰ ਗਰੁੱਪ ਦੇ ਅਤਿਵਾਦੀਆਂ ਦੇ ਟਿਕਾਣੇ ’ਤੇ ਹੈਲੀਕਾਪਟਰ ਨਾਲ ਹਮਲਾ ਕਰ ਕੇ 12 ਅਤਿਵਾਦੀਆਂ ਨੂੰ ਢੇਰ ਕਰ ਦਿੱਤਾ। ਦੂਜੀ ਕਾਰਵਾਈ ਉੱਤਰੀ ਵਜ਼ੀਰਿਸਤਾਨ ਦੇ ਮੀਰ ਅਲੀ ਦੇ ਹਸੋ ਖੇਲ ਇਲਾਕੇ ’ਚ ਕੀਤੀ ਗਈ, ਜਿੱਥੇ ਪੰਜ ਦਹਿਸ਼ਤਗਰਦ ਮਾਰੇ ਗਏ। ਸੂਤਰਾਂ ਅਨੁਸਾਰ ਅਤਿਵਾਦੀਆਂ ਦੇ ਟਿਕਾਣਿਆਂ ਤੋਂ ਹਥਿਆਰ ਅਤੇ ਅਸਲਾ ਬਰਾਮਦ ਕੀਤਾ ਗਿਆ ਹੈ। -ਪੀਟੀਆਈ
Advertisement
Advertisement