Trump ਪੋਰਨ ਸਟਾਰ ਦਾ ਮੂੰਹ ਬੰਦ ਕਰਨ ਦੇ ਮਾਮਲੇ ’ਚ ਟਰੰਪ ਦੀਆਂ ਮੁਸ਼ਕਲਾਂ ਵਧੀਆਂ
09:56 PM Jan 09, 2025 IST
Advertisement
ਅਲਬਾਨੀ(ਅਮਰੀਕਾ), 9 ਜਨਵਰੀ
ਨਿਊ ਯਾਰਕ ਦੀ ਸਰਬਉੱਚ ਅਦਾਲਤ ਨੇ ਪੈਸੇ ਦੇ ਕੇ ਪੋਰਨ ਸਟਾਰ ਦਾ ਮੂੰਹ ਬੰਦ ਕਰਵਾਉਣ ਦੇ ਮਾਮਲੇ ਵਿਚ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸ਼ੁੱਕਰਵਾਰ ਨੂੰ ਸੁਣਾਈ ਜਾਣ ਵਾਲੀ ਸਜ਼ਾ ਉੱਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਹੈ। ਨਿਊਯਾਰਕ ਅਪੀਲੀ ਅਦਾਲਤ ਦੇ ਜੱਜ ਨੇ ਇਕ ਸੰਖੇਪ ਹੁਕਮ ਵਿਚ ਟਰੰਪ ਦੀ ਕਾਨੂੰਨੀ ਟੀਮ ਨੂੰ ਸੁਣਵਾਈ ਦਾ ਮੌਕਾ ਦੇਣ ਤੋਂ ਇਨਕਾਰ ਕਰ ਦਿੱਤਾ। ਟਰੰਪ ਨੂੰ ਦੇਸ਼ ਦੀ ਸਿਖਰਲੀ ਕੋਰਟ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਮਾਮਲੇ ਵਿਚ ਸ਼ੁੱਕਰਵਾਰ ਨੂੰ ਸਜ਼ਾ ਸੁਣਾਉਣ ਲਈ ਹੋਣ ਵਾਲੀ ਸੁਣਵਾਈ ਰੱਦ ਕਰ ਦੇਵੇ। ਨਿਊ ਯਾਰਕ ਦੀ ਕੋਰਟ ਵੱਲੋਂ ਜੱਜ ਜੁਆਂ ਐੱਮ.ਮਰਚੇਨ ਵੱਲੋਂ ਸਜ਼ਾ ’ਤੇ ਰੋਕ ਲਾਉਣ ਤੋਂ ਨਾਂਹ ਕਰਨ ਮਗਰੋਂ ਟਰੰਪ ਨੇ ਵਕੀਲਾਂ ਨੇ ਸੁਪਰੀਮ ਕੋਰਟ ਦਾ ਦਰ ਖੜਕਾਇਆ ਸੀ। ਇਸ ਫੈਸਲੇ ਨਾਲ ਮਨੋਨੀਤ ਰਾਸ਼ਟਰਪੀ ਟਰੰਪ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ, ਜਿਨ੍ਹਾਂ 20 ਜਨਵਰੀ ਨੂੰ ਦੇਸ਼ ਦੇ ਸਿਖਰਲੇ ਅਹੁਦੇ ਦਾ ਹਲਫ਼ ਲੈਣਾ ਹੈ। -ਏਪੀ
Advertisement
Advertisement
Advertisement