For the best experience, open
https://m.punjabitribuneonline.com
on your mobile browser.
Advertisement

ਖੇਡਾ ਵਤਨ ਪੰਜਾਬ ਦੀਆਂ: ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਸ਼ਤਰੰਜ ਮੁਕਾਬਲੇ ਕਰਵਾਏ

07:17 AM Sep 19, 2024 IST
ਖੇਡਾ ਵਤਨ ਪੰਜਾਬ ਦੀਆਂ  ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਸ਼ਤਰੰਜ ਮੁਕਾਬਲੇ ਕਰਵਾਏ
ਸੰਗਰੂਰ ’ਚ ਜ਼ਿਲ੍ਹਾ ਪੱਧਰੀ ਸ਼ਤਰੰਜ ਮੁਕਾਬਲੇ ’ਚ ਭਾਗ ਲੈਂਦੀਆਂ ਹੋਈਆਂ ਲੜਕੀਆਂ।
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 18 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਖਿਡਾਰੀਆਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀ ਹੌਸਲਾ-ਅਫਜ਼ਾਈ ਕੀਤੀ। ਜ਼ਿਲ੍ਹਾ ਖੇਡ ਅਫਸਰ ਨਵਦੀਪ ਸਿੰਘ ਨੇ ਦੱਸਿਆ ਕਿ ਸ਼ਤਰੰਜ ਅੰਡਰ-14 (ਲੜਕੇ) ਦੇ ਮੁਕਾਬਲੇ ਵਿੱਚ ਨਿਮਿਤ ਗੋਇਲ, ਲਵਿਸ਼ ਗਰਗ ਅਤੇ ਗੀਤਾਂਸ਼ ਗਰਗ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-17 (ਲੜਕੇ) ਦੇ ਮੁਕਾਬਲੇ ਵਿੱਚ ਨਿਮੀਸ਼ ਗੋਇਲ, ਦਿਵਆਂਸ਼ ਸ਼ੁਕਲਾ ਅਤੇ ਕ੍ਰਿਸ਼ ਸੰਗਲਾ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-21 (ਲੜਕੇ) ਦੇ ਮੁਕਾਬਲੇ ਵਿੱਚ ਖੁਸ਼ਾਲ ਗੁਪਤਾ, ਅਰਮਾਨ ਗੋਇਲ ਅਤੇ ਕੇਸ਼ਵ ਸ਼ਰਮਾ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-21-30 (ਲੜਕੇ) ਦੇ ਮੁਕਾਬਲੇ ਵਿੱਚ ਦੀਪਕ ਬੱਤਰਾ, ਕੁਨਾਲ ਸ਼ਰਮਾ ਅਤੇ ਵਿਕਾਸ ਸ਼ਰਮਾ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ 14 ਵਰਗ ਲੜਕੀਆਂ ਦੇ ਮੁਕਾਬਲਿਆਂ ਵਿੱਚ ਜੀਵਿਕਾ ਤੇ ਖੁਸ਼ਪ੍ਰੀਤ ਕੌਰ, ਅੰਡਰ 17 ਵਰਗ ਵਿੱਚ ਕੁਸ਼ ਟਿਵਾਣਾ, ਦਿਕਸ਼ਾ ਸ਼ਰਮਾ ਤੇ ਸੁਖਪ੍ਰੀਤ ਕੌਰ, ਅੰਡਰ 21 ਵਰਗ ਵਿੱਚ ਗਾਇਤਰੀ ਸ਼ਰਮਾ , ਅੰਡਰ 21 ਤੋਂ 30 ਵਰਗ ਵਿੱਚ ਪ੍ਰਿਯੰਕਾਂ ਤੇ ਮਨਪ੍ਰੀਤ ਕੌਰ ਅੱਗੇ ਚੱਲ ਰਹੀਆਂ ਸਨ। ਪਹਿਲੇ ਦਿਨ ਦੇ ਲੜਕਿਆਂ ਦੇ ਫਾਇਨਲ ਮੁਕਾਬਲਿਆਂ ਵਿੱਚ ਅੰਡਰ 14 ਵਰਗ ਵਿੱਚ ਨਮਿਤ ਗੋਇਲ ਨੇ ਪਹਿਲਾ, ਲਵਿਸ਼ ਗਰਗ ਨੇ ਦੂਜਾ ਤੇ ਗੀਤਾਂਸ਼ ਗਰਗ ਨੇ ਤੀਜਾ ਸਥਾਨ ਹਾਸਲ ਕੀਤਾ, ਅੰਡਰ 17 ਵਰਗ ਵਿੱਚ ਨਮਿਸ਼ ਗੋਇਲ ਨੇ ਪਹਿਲਾ, ਦਿਵਿਯਾਂਸ਼ ਸ਼ੁਕਲਾਨ ਨੇ ਦੂਜਾ ਤੇ ਕ੍ਰਿਸ਼ ਸਿੰਗਲਾ ਨੇ ਤੀਜਾ ਸਥਾਨ ਹਾਸਲ ਕੀਤਾ, ਅੰਡਰ 21 ਵਰਗ ਵਿੱਚ ਖੁਸ਼ਹਾਲ ਗੁਪਤਾ ਨੇ ਪਹਿਲਾ, ਅਰਮਾਨ ਗੋਇਲ ਨੇ ਦੂਜਾ ਤੇ ਕੇਸ਼ਵ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ, ਅੰਡਰ 21 ਤੋਂ 30 ਵਰਗ ਵਿੱਚ ਦੀਪਕ ਬੱਤਰਾ ਨੇ ਪਹਿਲਾ, ਕੁਨਾਲ ਸ਼ਰਮਾ ਨੇ ਦੂਜਾ ਤੇ ਵਿਕਾਸ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ।

Advertisement

Advertisement
Advertisement
Author Image

Advertisement