ਖੇੜਾ ਵੱਲੋਂ ਲੋੜਵੰਦਾਂ ਮਰੀਜ਼ਾਂ ਨੂੰ ਇਲਾਜ ਲਈ ਚੈੱਕ ਵੰਡੇ
ਪੱਤਰ ਪ੍ਰੇਰਕ
ਮੋਰਿੰਡਾ, 15 ਫਰਵਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਰਿੰਡਾ ਹਲਕੇ ਤੋਂ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਵੱਲੋਂ ਮੋਰਿੰਡਾ ਹਲਕੇ ਦੇ ਤਿੰਨ ਗੁਰਦੁਆਰਿਆਂ ਅਤੇ ਅੱਧੀ ਦਰਜਨ ਦੇ ਕਰੀਬ ਲੋੜਵੰਦ ਮਰੀਜ਼ਾਂ ਨੂੰ ਇਲਾਜ ਲਈ ਆਰਥਿਕ ਸਹਾਇਤਾ ਦਿੱਤੀ ਗਈ ਹੈ । ਜਥੇਦਾਰ ਅਜਮੇਰ ਸਿੰਘ ਖੇੜਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵੱਲੋਂ ਲਏ ਫੈਸਲੇ ਅਨੁਸਾਰ ਉਨ੍ਹਾਂ ਵੱਲੋ ਆਪਣੇ ਸਾਲ 2023-24 ਦੇ ਅਖਤਿਆਰੀ ਫੰਡ ਵਿੱਚੋਂ ਪਿੰਡ ਸਰਹਾਣਾ ਦੇ ਗੁਰਦੁਆਰਾ ਤੇ ਸੋਸ਼ਲ ਵੈਲਫੇਅਰ ਸੁਸਾਇਟੀ ਪਿੰਡ ਸਰਹਣਾ ਨੂੰ 21,000 ਰੁਪਏ ,ਪਿੰਡ ਰਤਨਗੜ੍ਹ ਦੇ ਗੁਰਦੁਆਰੇ ਲਈ 21,000 ਰੁਪਏ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਪਿੰਡ ਮਾਜਰੀ ਲਈ 21,000 ਰੁਪਏ ਅਤੇ ਪ੍ਰਿਥੀ ਸਿੰਘ ਵਾਸੀ ਮੋਰਿੰਡਾ ਨੂੰ 11,000 ਰੁਪਏ, ਬਾਬੂ ਸਿੰਘ ਵਾਸੀ ਮੋਰਿੰਡਾ ਨੂੰ ਇਲਾਜ ਲਈ 11,000 ਰੁਪਏ, ਵੀਨਾ ਸ਼ਰਮਾ ਵਾਸੀ ਮੋਰਿੰਡਾ ਨੂੰ ਆਰਥਿਕ ਸਹਾਇਤਾ ਲਈ 11,000 ਰੁਪਏ, ਪ੍ਰਿੰਸੀਪਲ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਲਈ 11,000 ਰੁਪਏ ਅਤੇ ਅਤੇ ਸੁਰਿੰਦਰ ਸਿੰਘ ਵਾਸੀ ਪਿੰਡ ਅਰਨੌਲੀ ਨੂੰ ਆਰਥਿਕ ਸਹਾਇਤਾ ਲਈ 11,000 ਰੁਪਏ ਦੇ ਚੈੱਕ ਵੰਡੇ ਗਏ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਪ੍ਰਧਾਨ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸਵਰਨ ਸਿੰਘ ਬਿੱਟੂ ਹਾਜ਼ਰ ਸਨ।