For the best experience, open
https://m.punjabitribuneonline.com
on your mobile browser.
Advertisement

ਖੜਗਾ ਕੋਰ ਨੇ 53ਵਾਂ ਸਥਾਪਨਾ ਦਿਵਸ ਮਨਾਇਆ

06:15 AM Oct 07, 2024 IST
ਖੜਗਾ ਕੋਰ ਨੇ 53ਵਾਂ ਸਥਾਪਨਾ ਦਿਵਸ ਮਨਾਇਆ
ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਜੀਓਸੀ ਲੈਫਟੀਨੈਂਟ ਜਨਰਲ ਰਾਜੇਸ਼ ਪੁਸ਼ਕਰ।
Advertisement

ਰਤਨ ਸਿੰਘ ਢਿੱਲੋਂ
ਅੰਬਾਲਾ, 6 ਅਕਤੂਬਰ
ਅੰਬਾਲਾ ਕੈਂਟ ਅਧਾਰਿਤ ਸੈਨਾ ਦੀ ਖੜਗਾ ਕੋਰ ਨੇ ਅੱਜ ਇੱਥੇ ਆਪਣਾ 53ਵਾਂ ਸਥਾਪਨਾ ਦਿਵਸ ਮਨਾਇਆ। ਖੜਗਾ ਕੋਰ ਦੇ ਜਨਰਲ ਆਫੀਸਰ ਕਮਾਂਡਿੰਗ (ਜੀਓਸੀ) ਲੈਫਟੀਨੈਂਟ ਜਨਰਲ ਰਾਜੇਸ਼ ਪੁਸ਼ਕਰ ਨੇ ਕੋਰ ਦੇ ਸਾਰੇ ਰੈਂਕਾਂ ਵੱਲੋਂ ‘ਵਿਜੈ ਸਮਾਰਕ’ ਉੱਤੇ ਮਾਤ ਭੂਮੀ ਲਈ ਮਹਾਨ ਸੂਰਬੀਰਾਂ ਵੱਲੋਂ ਦਿੱਤੀ ਗਈ ਕੁਰਬਾਨੀ ਦੀ ਯਾਦ ਵਿੱਚ ਇੱਕ ਫੁੱਲ ਚੱਕਰ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਅਤੇ ਸਥਾਪਨਾ ਦਿਵਸ ਨੂੰ ਮੁੱਖ ਰੱਖਦਿਆਂ ਖੜਗਾ ਕੋਰ ਦੇ ਸਾਰੇ ਰੈਂਕਾਂ, ਸੀਨੀਅਰਾਂ, ਸਿਵਲ ਕਰਮਚਾਰੀਆਂ ਅਤੇ ਖੜਗਾ ਕੋਰ ਦੇ ਪਰਿਵਾਰਾਂ ਨੂੰ ਵਧਾਈ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ।
ਜੀਓਸੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੜਗਾ ਕੋਰ ਦਾ ਹੈੱਡ ਕੁਆਟਰ 6 ਅਕਤੂਬਰ 1971 ਨੂੰ ਪੱਛਮੀ ਬੰਗਾਲ ਦੇ ਕ੍ਰਿਸ਼ਨਾ ਨਗਰ ਵਿੱਚ ਸਥਾਪਤ ਕੀਤਾ ਗਿਆ ਸੀ ਅਤੇ ਤੁਰੰਤ ਬਾਅਦ 1971 ਵਿੱਚ ਹੀ ‘ਆਪਰੇਸ਼ਨ ਕੈਕਟਸ ਲਿੱਲੀ’ ਦੌਰਾਨ ਇਸ ਕੋਰ ਦਾ ਨਾਮਕਰਨ ‘ਖੜਗਾ’ ਵਜੋਂ ਕੀਤਾ ਗਿਆ ਸੀ। ਕੋਰ ਦਾ ਪ੍ਰਤੀਕ ‘ਮਾਂ ਕਾਲੀ ਦੀ ਖੜਗ’ ਅਸਲ ਵਿਚ ਯੁੱਧ ਦੇ ਮੈਦਾਨ ਵਿੱਚ ਦੁਸ਼ਮਣ ਦੀ ਤਬਾਹੀ ਦਾ ਪ੍ਰਤੀਕ ਹੈ ਜਿਸ ਨੇ ਆਪਣੇ ਨਾਂ ਨੂੰ ਸੱਚ ਕਰਦਿਆਂ ਇਕ ਨਵੇਂ ਦੇਸ਼ ‘ਬੰਗਲਾਦੇਸ਼’ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਈ।
ਉਨ੍ਹਾਂ ਕਿਹਾ ਕਿ ਖੜਗਾ ਕੋਰ ‘ਕੌਮੀਅਤ ਦੀ ਭਾਵਨਾ ਨੂੰ ਨਿਭਾਉਣ’ ਵਿਚ ਅਹਿਮ ਭੂਮਿਕਾ ਅਦਾ ਕਰਨ ਵਾਲਾ ਇੱਕ ਮਜ਼ਬੂਤ ਯੁੱਧ ਸੰਗਠਨ ਹੈ ਜਿਸ ਨੇ ਕੁਦਰਤੀ ਆਫ਼ਤਾਂ ਦੌਰਾਨ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਦੇ ਰੂਪ ਵਿਚ ਮਾਨਵੀ ਅਤੇ ਆਫ਼ਤ ਰਾਹਤ ਕਾਰਜਾਂ ਤੋਂ ਬਿਨਾਂ ਭਾਰਤੀ ਸੈਨਾ ਦੇ ਵੱਖ-ਵੱਖ ਸੈਨਿਕ ਮੁਹਿੰਮਾਂ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

Advertisement

Advertisement
Advertisement
Author Image

Advertisement