ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖਾਪ ਪੰਚਾਇਤਾਂ ਵੱਲੋਂ ਕਿਸਾਨਾਂ ਦੇ ਧਰਨੇ ਦਾ ਸਮਰਥਨ

07:09 PM Jun 23, 2023 IST

ਸਤਨਾਮ ਸਿੰਘ

Advertisement

ਸ਼ਾਹਬਾਦ ਮਾਰਕੰਡਾ, 10 ਜੂਨ

ਸ਼ਾਹਬਾਦ ਦੇ ਲਾਡਵਾ ਰੋਡ ‘ਤੇ ਸੂਰਜਮੁਖੀ ‘ਤੇ ਐੱਮਐੱਸਪੀ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਤਾ ਜਾ ਰਿਹਾ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਅੱਜ ਕਈ ਸੰਗਠਨਾਂ ਤੇ ਖਾਪ ਪੰਚਾਇਤਾਂ ਨੇ ਸ਼ਾਹਬਾਦ ਆ ਕੇ ਧਰਨੇ ਨੂੰ ਆਪਣਾ ਸਮਰਥਨ ਦਿੱਤਾ ਤੇ ਕਿਸਾਨਾਂ ਨੂੰ ਸੰਬੋਧਨ ਵੀ ਕੀਤਾ। ਸਾਰੇ ਸੰਗਠਨਾਂ ਤੇ ਖਾਪ ਪੰਚਾਇਤਾਂ ਨੇ 12 ਜੂਨ ਨੂੰ ਪਿੱਪਲੀ ਅਨਾਜ ਮੰਡੀ ਵਿਚ ਹੋਣ ਵਾਲੀ ‘ਐੱਮਐੱਸਪੀ ਲਿਆਓ, ਦੇਸ਼ ਬਚਾਓ’ ਕਿਸਾਨ ਮਹਾਰੈਲੀ ਵਿਚ ਵੱਡੀ ਗਿਣਤੀ ਹਿੱਸਾ ਲੈਣ ਦਾ ਭਰੋਸਾ ਦਿੱਤਾ। ਅੱਜ ਦੇ ਧਰਨੇ ਵਿਚ ਕਿਸਾਨ ਨੌਜਵਾਨ ਯੂਨੀਅਨ ਦੇ ਅਭਿਮਾਨਿਯੂ ਕੁਮਾਰ, ਪੂਨਮ ਕੰਡੇਲਾ, ਮਹਿਲਾ ਸੂਬਾ ਪ੍ਰਧਾਨ ਸੁਮਨ ਹੁੱਡਾ, ਭਾਰਤੀ ਕਿਸਾਨ ਮਜ਼ਦੂਰ ਨੌਜਵਾਨ ਯੂਨੀਅਨ ਦੇ ਕੌਮੀ ਪ੍ਰਧਾਨ ਰਾਜਿੰਦਰ ਆਰੀਆ, ਧੰਨਾ ਭਗਤ ਕਿਸਾਨ ਯੂਨੀਅਨ ਦੇ ਹੁਸ਼ਿਆਰ ਸਿੰਘ ਗਿੱਲ ਕੈਥਲ, ਸੰਦੀਪ ਸਿੰਗਰੋਹਾ ਤੋਂ ਇਲਾਵਾ ਕਈ ਖਾਪਾਂ ਦੇ ਪ੍ਰਤੀਨਿਧੀਆਂ ਨੇ ਹਾਜ਼ਰੀ ਲਵਾਈ।

Advertisement

ਇਸ ਮੌਕੇ ਆਗੂਆਂ ਨੇ ਕਿਹਾ ਕਿ ਹੁਣ ਇਹ ਲੜਾਈ ਸੂਰਜਮੁਖੀ ਦੀ ਨਹੀਂ ਬਲਕਿ ਪੂਰੇ ਦੇਸ਼ ਵਿਚ ਐੱਮਐੱਸਪੀ ਲਾਗੂ ਕਰਾਉਣ ਦੀ ਹੈ। ਇਹ ਲੜਾਈ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਵਿਚ ਲੜੀ ਜਾਵੇਗੀ। ਸ਼ਾਹਬਾਦ ਦੀ ਕਿਸਾਨ ਕੋਰ ਕਮੇਟੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸਮਰਥਨ ਦੇਣ ਲਈ ਤੇ 12 ਜੂਨ ਦੀ ਰੈਲੀ ਵਿਚ ਪੁੱਜਣ ਦੇ ਲਈ ਸੋਸ਼ਲ ਮੀਡੀਆ ਰਾਹੀਂ ਸੰਪਰਕ ਸਾਧ ਰਹੀ ਹੈ। ਸੰਜੂ ਗੁਦਿਆਨਾ ਨੇ ਕਿਹਾ ਕਿ 11 ਜੂਨ ਤੱਕ ਧਰਨਾ ਜਾਰੀ ਰਹੇਗਾ ਤੇ 12 ਜੂਨ ਦੀ ਪਿੱਪਲੀ ਮਹਾਰੈਲੀ ਤੋਂ ਬਾਅਦ ਜੋ ਫੈਸਲਾ ਲਿਆ ਜਾਏਗਾ, ਉਸੇ ਮੁਤਾਬਕ ਰਣਨੀਤੀ ਘੜੀ ਜਾਏਗੀ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਰਾਜ ਸਭਾ ਮੈਂਬਰ ਦੀਪੇਂਦਰ ਸਿੰਘ ਹੁੱਡਾ ਵੀ ਕਿਸਾਨਾਂ ਵਿਚਕਾਰ ਆਏ ਸਨ ਤੇ ਕਾਂਗਰਸ ਪਾਰਟੀ ਵਲੋਂ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਸ਼ਾਹਬਾਦ ਦੇ ਵਿਧਾਇਕ ਤੇ ਸ਼ੂਗਰਫੈੱਡ ਦੇ ਚੇਅਰਮੈਨ ਰਾਮਕਰਨ ਕਾਲਾ ਨੇ ਵੀ ਇਸ ਮਾਮਲੇ ‘ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਚੜੂਨੀ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਕਰਮ ਸਿੰਘ ਮਥਾਣਾ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਲਿਆ ਹੈ ਕਿ 12 ਜੂਨ ਨੂੰ ਪਿੱਪਲੀ ਮਹਾਰੈਲੀ ਵਿਚ ਦੇਸ਼ ਭਰ ਦੇ ਕਿਸਾਨ ਹਿੱਸਾ ਲੈਣਗੇ ਤੇ 50 ਕਿਲੋਮੀਟਰ ਦੇ ਦਾਇਰੇ ‘ਚ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਰੈਲੀ ਵਿਚ ਪੁੱਜਣਗੇ। ਇਸ ਮੌਕੇ ਸ਼ਹਿਰੀ ਪ੍ਰਧਾਨ ਪਵਨ ਬੈਂਸ, ਅਰਜੁਨ ਤਨੇਜਾ, ਅਰਸ਼ਪਾਲ ਸਿੰਘ, ਮਲਕੀਤ ਸਿੰਘ ਅੰਬਾਲਾ, ਨਰੇਂਦਰ ਪੰਚਕੂਲਾ, ਸੁਖਵਿੰਦਰ ਭੁਖੜੀ ਆਦਿ ਤੋਂ ਇਲਾਵਾ ਸ਼ਾਹਬਾਦ ਕੋਰ ਕਮੇਟੀ ਦੇ ਮੈਂਬਰ ਮੌਜੂਦ ਸਨ।

Advertisement