For the best experience, open
https://m.punjabitribuneonline.com
on your mobile browser.
Advertisement

ਖਨੌਰੀ: ਧਰਨੇ ’ਤੇ ਬੈਠੇ ਕਿਸਾਨਾਂ ਲਈ 12 ਕੁਇੰਟਲ ਦੁੱਧ ਭੇਜਿਆ

08:05 AM May 10, 2024 IST
ਖਨੌਰੀ  ਧਰਨੇ ’ਤੇ ਬੈਠੇ ਕਿਸਾਨਾਂ ਲਈ 12 ਕੁਇੰਟਲ ਦੁੱਧ ਭੇਜਿਆ
ਪਿੰਡਾਂ ’ਚੋਂ ਦੁੱਧ ਇਕੱਠਾ ਕਰਕੇ ਖਨੌਰੀ ਬਾਰਡਰ ਭੇਜਦੇ ਹੋਏ ਕਿਸਾਨ। -ਫੋਟੋ: ਪ੍ਰਭੂ
Advertisement

ਨਿੱਜੀ ਪੱਤਰ ਪ੍ਰੇਰਕ
ਸਿਰਸਾ, 9 ਮਈ
ਭਾਰਤੀ ਕਿਸਾਨ ਏਕਤਾ (ਬੀਕੇਈ) ਵੱਲੋਂ ਖਨੌਰੀ ਬਾਰਡਰ ’ਤੇ ਧਰਨਾ ਲਾ ਕੇ ਬੈਠੇ ਕਿਸਾਨਾਂ ਲਈ ਪਿੰਡਾਂ ਚੋਂ 12 ਕੁਇੰਟਲ ਦੁੱਧ ਭੇਜਿਆ ਗਿਆ। ਬੀਕੇਈ ਦੇ ਸੂਬਾਈ ਪ੍ਰਧਾਨ ਲੱਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਕਿਸਾਨ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ 13 ਫਰਵਰੀ ਤੋਂ ਖਨੌਰੀ ਤੋਂ ਇਲਾਵਾ ਸ਼ੰਭੂ, ਡੱਬਵਾਲੀ, ਰਤਨਪੁਰ (ਸੰਗਰੀਆ) ਸਰਹੱਦ ’ਤੇ ਕਿਸਾਨਾਂ ਲਈ ਲੰਗਰ ਅਤੇ ਦੁੱਧ ਦੀ ਸੇਵਾ ਨਿਰੰਤਰ ਚੱਲ ਰਹੀ ਹੈ। 86ਵੇਂ ਦਿਨ ਦੁੱਧ ਦੀ ਸੇਵਾ ਸਿਰਸਾ ਤੋਂ ਖਨੌਰੀ ਲਈ ਰਵਾਨਾ ਕੀਤੀ ਗਈ। ਭਾਰਤੀ ਕਿਸਾਨ ਏਕਤਾ ਦੀ ਟੀਮ ਨੇ ਪਿੰਡ ਭਾਵਦੀਨ, ਮੋਰੀਵਾਲਾ, ਫੂਲਕਾਂ, ਬਾਜੇਕਾਂ, ਕੋਟਲੀ, ਰਘੂਆਣਾ, ਰਘੂਆਣਾ ਢਾਣੀਆਂ, ਰੋਹੀੜਾਵਾਲੀ, ਚਕੇਰੀਆ, ਜਲਾਲਆਣਾ, ਫੱਗੂ, ਥਿਰਾਜ, ਝੋਰੜ ਰੋਹੀ, ਮਾਲੜੀ ਅਤੇ ਰੋੜੀ ਤੋਂ ਦੁੱਧ ਇਕੱਠਾ ਕੀਤਾ 12 ਕੁਇੰਟਲ ਦੁੱਧ ਗੁਰਦੁਆਰਾ ਚਿੱਲਾ ਸਾਹਿਬ ਸਿਰਸਾ ਦੇ ਜਥੇਦਾਰ ਬਾਬਾ ਜਗਤਾਰ ਸਿੰਘ (ਕਾਰ ਸੇਵਾ ਵਾਲੇ) ਨੇ ਖਨੌਰੀ ਭੇਜਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×