ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੇਰਲ: ‘ਗੂਗਲ ਮੈਪਜ਼’ ਰਾਹੀਂ ਹਸਪਤਾਲ ਲੱਭਦੇ ਨੌਜਵਾਨਾਂ ਦੀ ਕਾਰ ਨਦੀ ’ਚ ਉਤਰੀ

08:03 AM Jul 01, 2024 IST

ਕਾਸਰਗੋੜ, 30 ਜੂਨ
ਕੇਰਲ ਦੇ ਉੱਤਰੀ ਕਾਸਰਗੋਡ ਜ਼ਿਲ੍ਹੇ ’ਚ ‘ਗੂਗਲ ਮੈਪਜ਼’ ਦੀ ਵਰਤੋਂ ਕਰ ਕੇ ਹਸਪਤਾਲ ਦਾ ਰਾਹ ਲੱਭ ਰਹੇ ਦੋ ਨੌਜਵਾਨ ਆਪਣੀ ਕਾਰ ਲੈ ਕੇ ਨਦੀ ’ਚ ਉਤਰ ਗਏ। ਇਸ ਸਮੇਂ ਨਦੀ ’ਚ ਹੜ੍ਹ ਆਇਆ ਹੋਇਆ ਸੀ ਪਰ ਕਾਰ ਇੱਕ ਦਰੱਖਤ ’ਚ ਫਸ ਜਾਣ ਕਾਰਨ ਨੌਜਵਾਨਾਂ ਦੀ ਜਾਨ ਬੱਚ ਗਈ।
ਸੋਸ਼ਲ ਮੀਡੀਆ ’ਤੇ ਅੱਜ ਇਸ ਦੀ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ’ਚ ਪੱਲਾਂਚੀ ’ਚ ਹੜ੍ਹ ਦੀ ਮਾਰ ਹੇਠ ਆਈ ਨਦੀ ’ਚੋਂ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਦੇ ਹੋਏ ਦਿਖਾਈ ਦੇ ਰਹੇ ਹਨ। ਜਦੋਂ ਨੌਜਵਾਨਾਂ ਦੀ ਕਾਰ ਪਾਣੀ ਦੇ ਤੇਜ਼ ਵਹਾਅ ’ਚ ਵਹਿ ਕੇ ਇੱਕ ਦਰੱਖਤ ’ਚ ਫਸ ਗਈ ਤਾਂ ਉਨ੍ਹਾਂ ਕਿਸੇ ਤਰ੍ਹਾ ਗੱਡੀ ’ਚੋਂ ਨਿਕਲ ਕੇ ਫਾਇਰ ਬ੍ਰਿਗੇਡ ਨੂੰ ਆਪਣੀ ਲੋਕੇਸ਼ਨ ਬਾਰੇ ਜਾਣਕਾਰੀ ਦਿੱਤੀ। ਬਾਅਦ ਵਿੱਚ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਰੱਸੀਆਂ ਦੀ ਮਦਦ ਨਾਲ ਦੋਵਾਂ ਨੂੰ ਸੁਰੱਖਿਅਤ ਬਾਹਰ ਕੱਢਿਆ। -ਪੀਟੀਆਈ

Advertisement

Advertisement
Advertisement