For the best experience, open
https://m.punjabitribuneonline.com
on your mobile browser.
Advertisement

ਹਿਮਾਚਲ ਪ੍ਰਦੇਸ਼: ਬਨੇਰ ਖੱਡ ’ਚ ਫਸੇ ਚਾਰ ਸ਼ਰਧਾਲੂ ਬਚਾਏ

06:36 AM Jul 03, 2024 IST
ਹਿਮਾਚਲ ਪ੍ਰਦੇਸ਼  ਬਨੇਰ ਖੱਡ ’ਚ ਫਸੇ ਚਾਰ ਸ਼ਰਧਾਲੂ ਬਚਾਏ
Advertisement

ਸ਼ਿਮਲਾ/ਧਰਮਸ਼ਾਲਾ:
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ’ਚ ਭਾਰੀ ਮੀਂਹ ਨਾਲ ਪਾਣੀ ਦਾ ਪੱਧਰ ਵਧਣ ਕਾਰਨ ਬਨੇਰ ਖੱਡ ’ਚ ਫਸੇ ਉੱਤਰ ਪ੍ਰਦੇਸ਼ ਨਾਲ ਸਬੰਧਤ ਚਾਰ ਸ਼ਰਧਾਲੂਆਂ ਨੂੰ ਅੱਜ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਲੋਕਾਂ ਨੇ ਦੱਸਿਆ ਕਿ ਕੁਝ ਲੋਕ ਸਵੇਰੇ 6.15 ਵਜੇ ਬਨੇਰ ਖੱਡ ’ਚ ਨਹਾਉਣ ਗਏ ਸਨ ਜਿਸ ਦੌਰਾਨ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਚਾਰ ਜਣੇ ਉਥੇ ਫਸ ਗਏ। ਕਾਂਗੜਾ ਦੇ ਏਸੀਪੀ ਹਿਤੇਸ਼ ਲਖਨਪਾਲ ਨੇ ਕਿਹਾ, ‘‘ਸਾਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ ਕਿ ਬ੍ਰਿਜੇਸ਼ਵਰੀ ਦੇਵੀ ਮੰਦਰ ਦੇ ਦਰਸ਼ਨਾਂ ਲਈ ਆਏ ਚਾਰ ਸ਼ਰਧਾਲੂ ਬਨੇਰ ਖੱਡ ’ਚ ਫਸ ਗਏ ਹਨ। ਸ਼ਰਧਾਲੂਆਂ ਨੂੰ ਬਚਾਉਣ ਲਈ ਪੁਲੀਸ, ਫਾਇਰ ਬ੍ਰਿਗੇਡ ਅਤੇ ਹੋਮਗਾਰਡ ਦੀ ਟੀਮ ਮੌਕੇ ’ਤੇ ਭੇਜੀ ਗਈ ਸੀ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×