ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੇਰਲ: ਨਿਪਾਹ ਵਾਇਰਸ ਕਾਰਨ ਲੜਕੇ ਦੀ ਮੌਤ

07:27 AM Jul 22, 2024 IST

ਕੋਜ਼ੀਕੋੜ/ਤਿਰੂਵਨੰਤਪੁਰਮ, 21 ਜੁਲਾਈ
ਕੇਰਲ ਦੇ ਮੱਲਾਪੁਰਮ ’ਚ ਨਿਪਾਹ ਵਾਇਰਸ ਤੋਂ ਪੀੜਤ 14 ਵਰ੍ਹਿਆਂ ਦੇ ਲੜਕੇ ਦੀ ਅੱਜ ਮੌਤ ਹੋ ਗਈ। ਉਹ ਕੋਜ਼ੀਕੋੜ ਮੈਡੀਕਲ ਕਾਲਜ ’ਚ ਜ਼ੇਰੇ ਇਲਾਜ ਸੀ। ਸਿਹਤ ਮੰਤਰੀ ਵੀਨਾ ਜੌਰਜ ਨੇ ਇਹ ਜਾਣਕਾਰੀ ਦਿੱਤੀ। ਜੌਰਜ ਮੁਤਾਬਕ, ‘‘ਪੰਡਿੱਕੜ ਵਾਸੀ ਲੜਕਾ ਵੈਂਟੀਲੇਟਰ ’ਤੇ ਸੀ ਤੇ ਹੋਸ਼ ਵਿੱਚ ਨਹੀਂ ਸੀ। ਉਸ ਨੂੰ ਸਵੇਰੇ 10.50 ਵਜੇ ਦਿਲ ਦਾ ਦੌਰਾ ਪਿਆ। ਦਿਲ ਦੇ ਦੌਰੇ ਮਗਰੋਂ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ 11.30 ਵਜੇ ਉਸ ਦੀ ਮੌਤ ਹੋ ਗਈ।’’ ਸਿਹਤ ਮੰਤਰੀ ਨੇ ਕਿਹਾ ਕਿ ਮ੍ਰਿਤਕ ਲੜਕੇ ਦੀਆਂ ਅੰਤਿਮ ਰਸਮਾਂ ਨਿਪਾਹ ਸਬੰਧੀ ਕੌਮਾਂਤਰੀ ਨੇਮਾਂ ਮੁਤਾਬਕ ਪੂਰੀਆਂ ਕੀਤੀਆਂ ਜਾਣਗੀਆਂ। ਇਸ ਸਬੰਧੀ ਜ਼ਿਲ੍ਹਾ ਕੁਲੈਕਟਰ ਤੇ ਮ੍ਰਿਤਕ ਦੇ ਵਾਰਸਾਂ ਨਾਲ ਚਰਚਾ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕੋਜ਼ੀਕੋੜ ਮੈਡੀਕਲ ਕਾਲਜ ਵਿੱਚ ਹਾਲੇ ਵੀ ਤਿੰਨ ਵਿਅਕਤੀ ਇਕਾਂਤਵਾਸ ’ਚ ਨਿਗਰਾਨੀ ਹੇਠ ਹਨ। ਇਸ ਤੋਂ ਪਹਿਲਾਂ ਦਿਨ ’ਚ ਮੰਤਰੀ ਨੇ ਕਿਹਾ ਕਿ ਕੁੱਲ 246 ਵਿਅਕਤੀ ਲੜਕੇ ਦੀ ਸੰਪਰਕ ’ਚ ਆਏ ਸਨ, ਜਿਨ੍ਹਾਂ ਵਿੱਚੋਂ 63 ਉੱਚ ਜੋਖ਼ਮ ਵਾਲੀ ਕੈਟਾਗਰੀ ’ਚ ਹਨ। ਇਸੇ ਦੌਰਾਨ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਮੱਲਾਪੁਰਮ ’ਚ ਨਿਪਾਹ ਕਰਨ ਲੜਕੇ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕੀਤਾ। ਉਨ੍ਹਾਂ ਨੇ ਨਿਪਾਹ ਵਾਇਰਸ ਨਾਲ ਨਜਿੱਠਣ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। -ਪੀਟੀਆਈ

Advertisement

ਨਿਪਾਹ ਕੇਸਾਂ ਦੀ ਜਾਂਚ ਲਈ ਟੀਮ ਭੇਜੇਗਾ ਕੇਂਦਰ

ਨਵੀਂ ਦਿੱਲੀ: ਕੇਰਲ ਦੇ ਮੱਲਪੁਰਮ ’ਚ ਨਿਪਾਹ ਵਾਇਰਸ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਇਸ ਸਬੰਧੀ ਜਾਂਚ ਦੇ ਕੰਮ ’ਚ ਸੂਬਾ ਸਰਕਾਰ ਦੀ ਸਹਾਇਤਾ ਲਈ ਕੇਂਦਰ ਸਰਕਾਰ ਇੱਕ ‘ਬਹੁ-ਮੈਂਬਰੀ ਸਾਂਝੀ ਮਹਾਂਮਾਰੀ ਪ੍ਰਤੀਕਿਰਿਆ ਟੀਮ’ ਤਾਇਨਾਤ ਕਰੇਗੀ। ਕੇਂਦਰੀ ਸਿਹਤ ਮੰਤਰਾਲੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਕਤ ਟੀਮ ਵਾਇਰਸ ਤੇ ਮਹਾਂਮਾਰੀ ਨਾਲ ਸਬੰਧਾਂ ਦੀ ਪਛਾਣ ਕਰਨ ਤੋਂ ਇਲਾਵਾ ਤਕਨੀਕੀ ਸਹਾਇਤਾ ਪ੍ਰਦਾਨ ਕਰੇਗੀ। -ਪੀਟੀਆਈ

Advertisement
Advertisement
Advertisement