For the best experience, open
https://m.punjabitribuneonline.com
on your mobile browser.
Advertisement

ਖੇਰ ਦੀ ਕ੍ਰਿਸ ਗੇਲ ਨਾਲ ਤਸਵੀਰ ਹੋਈ ਵਾਇਰਲ

08:30 AM Jul 22, 2024 IST
ਖੇਰ ਦੀ ਕ੍ਰਿਸ ਗੇਲ ਨਾਲ ਤਸਵੀਰ ਹੋਈ ਵਾਇਰਲ
Advertisement

ਮੁੰਬਈ: ਉੱਘੇ ਬੌਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਵੈਸਟ ਇੰਡੀਜ਼ ਦੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਕਪਤਾਨ ਕ੍ਰਿਸ ਗੇਲ ਨਾਲ ਦੁਬਈ ਵਿੱਚ ਮੁਲਾਕਾਤ ਤੋਂ ਬਾਅਦ ਇੱਕ ਤਸਵੀਰ ਸਾਂਝੀ ਕੀਤੀ ਜੋ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਹੀ ਹੈ। ਇੰਸਟਾਗ੍ਰਾਮ ’ਤੇ ਤਸਵੀਰ ਸਾਂਝੀ ਕਰਦਿਆਂ ਖੇਰ ਨੇ ਗੇਲ ਨਾਲ ਬਿਤਾਏ ਪਲਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਤਸਵੀਰ ਵਿੱਚ ਕ੍ਰਿਸ ਗੇਲ ਖੇਰ ਨੂੰ ਪਿਆਰ ਨਾਲ ਜੱਫੀ ਪਾਉਂਦੇ ਹੋਏ ਪੋਜ਼ ਦੇ ਰਹੇ ਹਨ। ਇਸ ਵਿੱਚ ਜੋੜੀ ਦੀਆਂ ਵੱਖੋ-ਵੱਖ ਪੋਜ਼ਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਇਸ ਸਬੰਧੀ ਵੀਡੀਓ ਸਾਂਝੀ ਕਰਦਿਆਂ ਅਨੁਪਮ ਖੇਰ ਕਿਹਾ ਕਿ ਦੁਬਈ ਵਿੱਚ ਇੱਕ ਸਮਾਗਮ ਦੌਰਾਨ ਮਹਾਨ ਕ੍ਰਿਕਟਰ ਕ੍ਰਿਸ ਗੇਲ ਨਾਲ ਮਿਲਣੀ ਬਹੁਤ ਸ਼ਾਨਦਾਰ ਰਹੀ। ਉਹ ਬਹੁਤ ਨਿੱਘੇ, ਪਿਆਰ ਕਰਨ ਵਾਲੇ, ਸ਼ਿਸ਼ਟਾਚਾਰੀ ਅਤੇ ਮਜ਼ਾਹੀਆ ਸੁਭਾਅ ਦੇ ਹਨ। ਖੇਰ ਨੇ ਕਿਹਾ ਕਿ ਉਹ ਮੈਨੂੰ ਕਹਿੰਦੇ ਰਹੇ, ‘‘ਭਰਾ ! ਤੁਹਾਡੇ ਵਿੱਚ ਬਹੁਤ ਊਰਜਾ ਹੈ !’’ ਬਹੁਤ ਚੰਗਾ ਲੱਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਜਿਵੇਂ ਹੀ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਤਾਂ ਪ੍ਰਸ਼ੰਸਕਾਂ ਨੇ ਦਿਲ ਦੇ ਇਮੋਜੀਆਂ ਨਾਲ ਟਿੱਪਣੀਆਂ ਦਾ ਹੜ੍ਹ ਲਿਆ ਦਿੱਤਾ। -ਏਐਨਆਈ

Advertisement

Advertisement
Author Image

sukhwinder singh

View all posts

Advertisement
Advertisement
×