ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੇਰਲਾ: ਮਲਪੁਰਮ ਜ਼ਿਲ੍ਹੇ ਵਿੱਚ ਨਿਪਾਹ ਵਾਇਰਸ ਦੀ ਲਾਗ ਕਾਰਨ ਹੋਈ ਸੀ ਵਿਅਕਤੀ ਦੀ ਮੌਤ

05:59 PM Sep 15, 2024 IST

ਮਲਪੁਰਮ, 15 ਸਤੰਬਰ
ਕੇਰਲਾ ਦੇ ਮਲਪੁਰਮ ਜ਼ਿਲ੍ਹੇ ਦੇ ਇਕ ਨਿੱਜੀ ਹਸਪਤਾਲ ਵਿੱਚ ਹਾਲ ’ਚ 24 ਸਾਲ ਦੇ ਵਿਅਕਤੀ ਦੀ ਨਿਪਾਹ ਵਾਇਰਸ ਦੀ ਲਾਗ ਕਾਰਨ ਮੌਤ ਹੋ ਗਈ ਹੈ। ਕੇਰਲਾ ਦੀ ਸਿਹਤ ਮੰਤਰੀ ਵੀਨਾ ਜੌਰਜਨ ਨੇ ਅੱਜ ਇਹ ਜਾਣਕਾਰੀ ਦਿੱਤੀ। ਜੌਰਜ ਨੇ ਕਿਹਾ ਕਿ ਰਿਜਨਲ ਮੈਡੀਕਲ ਅਫ਼ਸਰ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕੀਤੇ ਜਾਣ ’ਤੇ ਨਿਪਾਹ ਲਾਗ ਦਾ ਸ਼ੱਕ ਹੋਇਆ। ਮੰਤਰੀ ਨੇ ਇਕ ਵੀਡੀਓ ਸੁਨੇਹੇ ਵਿੱਚ ਕਿਹਾ, ‘‘ਨਮੂਨਿਆਂ ਨੂੰ ਤੁਰੰਤ ਪਰੀਖਣ ਲਈ ਭੇਜਿਆ ਗਿਆ ਅਤੇ ਨਤੀਜਿਆਂ ਵਿੱਚ ਨਿਪਾਹ ਲਾਗ ਦੀ ਪੁਸ਼ਟੀ ਹੋਈ।’’ ਬੰਗਲੂਰੂ ਤੋਂ ਸੂਬੇ ਵਿੱਚ ਪਹੁੰਚੇ ਮਲਪੁਰਮ ਵਾਸੀ ਦੀ 9 ਸਤੰਬਰ ਨੂੰ ਮੌਤ ਹੋ ਗਈ ਸੀ ਜਿਸ ਮਗਰੋਂ ਉਸ ਦੇ ਨਮੂਨੇ ਕੋਜ਼ੀਕੋਡ ਮੈਡੀਕਲ ਕਾਲਜ ਤੇ ਹਸਪਤਾਲ ਦੀ ਲੈਬਾਰਟਰੀ ਵਿੱਚ ਪਰੀਖਣ ਲਈ ਭੇਜੇ ਗਏ ਸਨ। -ਪੀਟੀਆਈ

Advertisement

Advertisement