For the best experience, open
https://m.punjabitribuneonline.com
on your mobile browser.
Advertisement

ਕੇਰਲ: ਵਿਆਹ ਤੋਂ ਐਨ ਪਹਿਲਾਂ ਗੁਆਂਢੀ ਨੇ ਲਾੜੀ ਦੇ ਪਿਤਾ ਦੀ ਹੱਤਿਆ ਕੀਤੀ

07:21 PM Jun 29, 2023 IST
ਕੇਰਲ  ਵਿਆਹ ਤੋਂ ਐਨ ਪਹਿਲਾਂ ਗੁਆਂਢੀ ਨੇ ਲਾੜੀ ਦੇ ਪਿਤਾ ਦੀ ਹੱਤਿਆ ਕੀਤੀ
Advertisement

ਤਿਰੂਵਨੰਤਪੁਰਮ, 28 ਜੂਨ

Advertisement

ਕੇਰਲ ਦੇ ਕਲੰਬਲਮ ਵਿੱਚ ਵਿਆਹ ਤੋਂ ਪਹਿਲਾਂ ਲਾੜੀ ਦੇ ਪਿਤਾ ਨੂੰ ਉਸ ਦੇ ਗੁਆਂਢੀ ਨੇ ਕਥਿਤ ਤੌਰ ‘ਤੇ ਮਾਰ ਦਿੱਤਾ। ਪੁਲੀਸ ਨੇ ਦੱਸਿਆ ਕਿ ਰਾਜੂ (61) ਨੂੰ ਗੁਆਂਢੀ ਜਿਸਨੂ ਨੇ 27 ਜੂਨ ਨੂੰ ਝਗੜੇ ਤੋਂ ਬਾਅਦ ਕਥਿਤ ਤੌਰ ‘ਤੇ ਮਾਰ ਦਿੱਤਾ ਸੀ। ਜਿਸਨੂ ਦੀ ਲਾੜੀ ਨਾਲ ਦੋਸਤੀ ਸੀ। ਪੁਲੀਸ ਨੇ ਦੱਸਿਆ ਕਿ ਘਟਨਾ ਦੌਰਾਨ ਜਿਸਨੂ ਦੇ ਨਾਲ ਉਸ ਦਾ ਭਰਾ ਜੀਜਿਨ ਅਤੇ ਉਸ ਦੇ ਦੋ ਦੋਸਤ ਸ਼ਿਆਮ ਅਤੇ ਮਨੂ ਵੀ ਸਨ। ਸਾਰੇ 25 ਤੋਂ 30 ਸਾਲ ਦੀ ਉਮਰ ਦੇ ਹਨ। ਮ੍ਰਿਤਕ ਦੇ ਸਿਰ ‘ਤੇ ਵਾਰ ਕੀਤਾ ਗਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਤੇ ਬਾਅਦ ‘ਚ ਉਸ ਦੀ ਮੌਤ ਹੋ ਗਈ। ਲੜਾਈ ਦੇ ਕਾਰਨ ਦਾ ਪਤਾ ਨਹੀਂ ਲੱਗਿਆ। ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

Advertisement
Tags :
Advertisement
Advertisement
×