ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੀਨੀਆ: ਸਕੂਲ ਦੇ ਹੋਸਟਲ ’ਚ ਅੱਗ ਲੱਗਣ ਨਾਲ 18 ਵਿਦਿਆਰਥੀਆਂ ਦੀ ਮੌਤ

10:56 PM Sep 06, 2024 IST
ਘਟਨਾ ਮਗਰੋਂ ਵਿਰਲਾਪ ਕਰਦੇ ਹੋਏ ਬੱਚਿਆਂ ਦੇ ਮਾਪੇ।

ਨੈਰੋਬੀ (ਕੀਨੀਆ), 6 ਸਤੰਬਰ
ਕੀਨੀਆ ਵਿਚ ਸਕੂਲ ਦੇ ਹੋਸਟਲ ਵਿਚ ਲੱਗੀ ਅੱਗ ਵਿੱਚ 18 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂਕਿ 27 ਹੋਰ ਝੁਲਸ ਗਏ। ਘਟਨਾ ਮਗਰੋਂ 70 ਬੱਚੇ ਲਾਪਤਾ ਹਨ। ਦੇਸ਼ ਦੇ ਉਪ ਰਾਸ਼ਟਰਪਤੀ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਪੁਲੀਸ ਦੇ ਤਰਜਮਾਨ ਰੇਸੀਲਾ ਓਨਯਾਂਗੋ ਨੇ ਕਿਹਾ ਕਿ ਨਯੇਰੀ ਕਾਊਂਟੀ ਵਿਚ ਹਿੱਲਸਾਈਡ ਐਂਦਰਾਸ਼ਾ ਪ੍ਰਾਇਮਰੀ ਵਿਚ ਰਾਤ ਨੂੰ ਲੱਗੀ ਅੱਗ ਦੀ ਜਾਂਚ ਕੀਤੀ ਜਾ ਰਹੀ ਹੈ। ਸਕੂਲ ਦੇ ਹੋਸਟਲ ਵਿਚ 14 ਸਾਲ ਤੱਕ ਦੇ ਬੱਚੇ ਰਹਿੰਦੇ ਹਨ।

Advertisement

ਨਯੇਰੀ ਕਾਊਂਟੀ ਕਮਿਸ਼ਨਰ ਪੀਅਸ ਮੁਰੂਗੂ ਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਜਿਸ ਹੋਸਟਲ ਵਿਚ ਅੱਗ ਲੱਗੀ ਉਥੇ 150 ਤੋਂ ਵੱਧ ਲੜਕੇ ਰਹਿੰਦੇ ਹਨ। ਜ਼ਿਆਦਾਤਰ ਇਮਾਰਤਾਂ ਲੱਕੜ ਦੀਆਂ ਹੋਣ ਕਰਕੇ ਅੱਗ ਤੇਜ਼ੀ ਨਾਲ ਫੈਲੀ। ਸਕੂਲ ਵਿਚ 824 ਦੇ ਕਰੀਬ ਵਿਦਿਆਰਥੀ ਹਨ ਤੇ ਇਹ ਰਾਜਧਾਨੀ ਨੈਰੋਬੀ ਤੋਂ ਉੱਤਰ ਵੱਲ 200 ਕਿਲੋਮੀਟਰ ਦੀ ਦੂਰੀ ’ਤੇ ਸੈਂਟਰਲ ਹਾਈਲੈਂਡਜ਼ ਵਿਚ ਸਥਿਤ ਹੈ। ਇਸ ਇਲਾਕੇ ਵਿਚ ਲੱਕੜ ਦੀਆਂ ਇਮਾਰਤਾਂ ਆਮ ਹਨ। ਰਾਸ਼ਟਰਪਤੀ ਵਿਲੀਅਮ ਰੂਤੋ ਨੇ ਖ਼ਬਰ ਨੂੰ ‘ਵਿਨਾਸ਼ਕਾਰੀ’ ਕਰਾਰ ਦਿੱਤਾ ਹੈ। ਉਨ੍ਹਾਂ ਐਕਸ ’ਤੇ ਲਿਖਿਆ, ‘ਮੈਂ ਸਬੰਧਤ ਅਥਾਰਿਟੀਜ਼ ਨੂੰ ਇਸ ਖ਼ੌਫਨਾਕ ਹਾਦਸੇ ਦੀ ਬਾਰੀਕੀ ਨਾਲ ਜਾਂਚ ਦੇ ਹੁਕਮ ਦਿੱਤੇ ਹਨ। ਕਸੂਰਵਾਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।’ ਉਨ੍ਹਾਂ ਦੇ ਡਿਪਟੀ ਰਿਗਾਤੀ ਗਾਚਾਗੁਆ ਨੇ ਸਕੂਲ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ। ਕੀਨੀਆ ਦੇ ਬੋਰਡਿੰਗ ਸਕੂਲਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਆਮ ਹਨ। -ਏਪੀ

Advertisement
Advertisement