ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫ਼ਿਰੋਜ਼ਸ਼ਾਹ ਰੋਡ ’ਤੇ ਬੰਗਲਾ ਨੰਬਰ 5 ਕੇਜਰੀਵਾਲ ਦੀ ਨਵੀਂ ਰਿਹਾਇਸ਼

07:54 AM Oct 04, 2024 IST
ਨਵੀਂ ਦਿੱਲੀ ਵਿੱਚ ਫਿਰੋਜ਼ਸਾਹ ਰੋਡ ’ਤੇ ਸਥਿਤ ਅਰਵਿੰਦ ਕੇਜਰੀਵਾਲ ਦੀ ਨਵੀਂ ਰਿਹਾਇਸ਼। -ਫੋਟੋ: ਮੁਕੇਸ਼ ਅਗਰਵਾਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਕਤੂਬਰ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਤੋਂ ਲੁਟੀਅਨਜ਼ ਦਿੱਲੀ ਦੇ ਫਿਰੋਜ਼ਸ਼ਾਹ ਰੋਡ ’ਤੇ ਸਥਿਤ ਬੰਗਲਾ ਨੰਬਰ-5 ਵਿੱਚ ਰਹਿਣਗੇ। ‘ਆਪ’ ਦੇ ਹੈੱਡਕੁਆਰਟਰ ਨੇੜੇ ਸਥਿਤ ਇਹ ਬੰਗਲਾ ਅਧਿਕਾਰਤ ਤੌਰ ’ਤੇ ਪੰਜਾਬ ਤੋਂ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਅਲਾਟ ਕੀਤਾ ਹੋਇਆ ਸੀ। ਇਸ ਤੋਂ ਪਹਿਲਾਂ ਦਿਨ ਵਿੱਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਰਾਜੇਂਦਰ ਪ੍ਰਸਾਦ ਰੋਡ ’ਤੇ ਸਥਿਤ ਇਕ ਬੰਗਲੇ ਵਿੱਚ ਰਹਿਣ ਲਈ ਚਲੇ ਗਏ।
ਪਾਰਟੀ ਆਗੂਆਂ ਨੇ ਦੱਸਿਆ ਕਿ ਇਹ ਬੰਗਲਾ ‘ਆਪ’ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦਾ ਅਧਿਕਾਰਤ ਨਿਵਾਸ ਸੀ। ‘ਆਪ’ ਆਗੂ ਸੌਰਭ ਭਾਰਦਵਾਜ ਨੇ ਦੱਸਿਆ, ‘ਕੇਜਰੀਵਾਲ ਸ਼ੁੱਕਰਵਾਰ ਨੂੰ ਪੰਜਾਬ ਤੋਂ ‘ਆਪ’ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ 5, ਫਿਰੋਜ਼ਸ਼ਾਹ ਰੋਡ ’ਤੇ ਸਥਿਤ ਬੰਗਲੇ ਵਿੱਚ ਚਲੇ ਜਾਣਗੇ।’ ਭਾਰਦਵਾਜ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਉੱਤਰੀ ਦਿੱਲੀ ਦੇ ਸਿਵਲ ਲਾਈਨਜ਼ ਵਿੱਚ 6, ਫਲੈਗਸਟਾਫ ਰੋਡ ’ਤੇ ਸਥਿਤ ਬੰਗਲਾ ਛੱਡਣ ਦਾ ਫੈਸਲਾ ਲਏ ਜਾਣ ਤੋਂ ਬਾਅਦ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਕੌਂਸਲਰਾਂ ਸਣੇ ਪਾਰਟੀ ਦੇ ਕਈ ਆਗੂਆਂ ਨੇ ਉਨ੍ਹਾਂ ਨੂੰ ਆਪੋ ਆਪਣੀ ਰਿਹਾਇਸ਼ ਦੇਣ ਦੀ ਪੇਸ਼ਕਸ਼ ਕੀਤੀ ਸੀ। ਕੇਜਰੀਵਾਲ ਦੀ ਨਵੀਂ ਰਿਹਾਇਸ਼ ਰਵੀਸ਼ੰਕਰ ਸ਼ੁਕਲਾ ਲੇਨ ਸਥਿਤ ‘ਆਪ’ ਹੈੱਡਕੁਆਰਟਰ ਦੇ ਨੇੜੇ ਹੈ।

Advertisement

Advertisement