For the best experience, open
https://m.punjabitribuneonline.com
on your mobile browser.
Advertisement

ਕੇਜਰੀਵਾਲ ਵੱਲੋਂ ਦੇਸ਼ ਦੇ ਪਹਿਲੇ ਰੋਬੋਟੈੱਕ ਲੀਗ ਦਾ ਉਦਘਾਟਨ

08:16 AM Jul 07, 2023 IST
ਕੇਜਰੀਵਾਲ ਵੱਲੋਂ ਦੇਸ਼ ਦੇ ਪਹਿਲੇ ਰੋਬੋਟੈੱਕ ਲੀਗ ਦਾ ਉਦਘਾਟਨ
New Delhi: A student carries hਲੀਗ ਵਿੱਚ ਭਾਗ ਲੈਣ ਵਾਲੀ ਵਿਦਿਆਰਥੀਆਂ ਦੀ ਇੱਕ ਟੀਮ ਆਪਣਾ ਰੋਬੋਟ ਲਿਜਾਂਦੀ ਹੋਈ। -ਫੋਟੋ: ਪੀਟੀਆਈ is robot during the Delhi Robotics League 2023, at Thyagaraj Sport Complex in New Delhi, Thursday, July 6, 2023. (PTI Photo/Arun Sharma)(PTI07_06_2023_000104A)
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੁਲਾਈ
ਸਥਾਲਕ ਸ਼ਹਿਰ ਵਿੱਚ ਦੇਸ਼ ਦੀ ਪਹਿਲੀ ਦਿੱਲੀ ਰੋਬੋਟਿਕਸ ਲੀਗ ਤੇ ਐਚ.ਈ.-21 ਪ੍ਰਦਰਸ਼ਨੀ ਅੱਜ ਸ਼ੁਰੂ ਹੋ ਗਈ ਹੈ, ਜਿਸ ਦਾ ਉਦਘਾਟਨ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਵੱਲੋਂ ਕੀਤਾ ਗਿਆ। ਤਿਆਗਰਾਜ ਸਟੇਡੀਅਮ ਵਿੱਚ ਕਰਵਾਈ ਜਾ ਰਹੇ ਇਸ ਦੋ ਰੋਜ਼ਾ ਲੀਗ-ਕਮ-ਪ੍ਰਦਰਸ਼ਨੀ ਵਿੱਚ 38 ਸਕੂਲਾਂ ਦੀਆਂ 68 ਟੀਮਾਂ ਭਾਗ ਲੈ ਰਹੀਆਂ ਹਨ। ਇਸ ਦੌਰਾਨ ਵਿਦਿਆਰਥੀਆਂ ਨੇ ਰੋਬੋ ਕਾਂਚਾ ਥੀਮ ’ਤੇ ਮਾਡਲ ਪੇਸ਼ ਕੀਤੇ ਅਤੇ ਸੱਤ ਐਚ.ਈ.-21 ਸਕੂਲਾਂ ਦੇ 90 ਵਿਦਿਆਰਥੀਆਂ ਨੇ ਪ੍ਰਦਰਸ਼ਨੀ ਵਿੱਚ ਆਪਣੇ 26 ਪ੍ਰਾਜੈਕਟ ਪੇਸ਼ ਕੀਤੇ ਹਨ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਸਭ ਤੋਂ ਵਧੀਆ ਸਿੱਖਿਆ ਦਿੱਤੀ ਜਾ ਰਹੀ ਹੈ। ਲੀਗ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੇ ਸ਼ਾਨਦਾਰ ਪ੍ਰਾਜੈਕਟ ਤਿਆਰ ਕੀਤੇ ਹਨ, ਜਿਨ੍ਹਾਂ ਬਾਰੇ ਪਹਿਲੇ ਸਮਿਆਂ ਵਿੱਚ ਸੋਚਿਆ ਵੀ ਨਹੀਂ ਜਾ ਸਕਦਾ ਸੀ। ੳੁਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੇ ਆਪਣੀ ਕਲਪਨਾ ਸ਼ਕਤੀ ਰਾਹੀਂ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਤਕਨੀਕ ਰਾਹੀਂ ਹੱਲ ਕੀਤਾ ਹੈ। ਇਸ ਮੌਕੇ ਸਿੱਖਿਆ ਮੰਤਰੀ ਆਤਿਸ਼ੀ, ਸਿੱਖਿਆ ਸਕੱਤਰ ਅਸ਼ੋਕ ਕੁਮਾਰ, ਐਸਓਐਸਈ ਦੇ ਮੈਂਬਰ ਸਕੱਤਰ ਨੰਦਿਨੀ ਮਹਾਰਾਜ, ਡੀਬੀਐਸਈ ਦੇ ਸੀਈਓ ਕੇਐਸ ਉਪਾਧਿਆਏ ਅਤੇ ਹੋਰ ਸੀਨੀਅਰ ਅਧਿਕਾਰੀ ਅਤੇ ਸਕੂਲੀ ਬੱਚੇ ਹਾਜ਼ਰ ਸਨ। ਇਸ ਮੌਕੇ ਸਿੱਖਿਆ ਮੰਤਰੀ ਆਤਿਸ਼ੀ ਨੇ ਕਿਹਾ ਕਿ ਲੀਗ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਵਿਕਸਤ ਕਰਨ ਦਾ ਮੌਕਾ ਮਿਲਦਾ ਹੈ, ਜੋ 21ਵੀਂ ਸਦੀ ਲਈ ਬਹੁਤ ਮਹੱਤਵਪੂਰਨ ਹੈ।

Advertisement

Advertisement
Tags :
Author Image

sukhwinder singh

View all posts

Advertisement
Advertisement
×