For the best experience, open
https://m.punjabitribuneonline.com
on your mobile browser.
Advertisement

ਕਾਵਿ ਕਿਆਰੀ

09:20 AM Jan 07, 2024 IST
ਕਾਵਿ ਕਿਆਰੀ
Advertisement

ਸ਼ਹਾਦਤਾਂ ਦੇ ਕਿੱਸੇ

ਹਰਮਿੰਦਰ ਸਿੰਘ ਕੋਹਾਰਵਾਲਾ

Advertisement

ਹੁਲਾਰੇ ਦੇਣ ਦੁਨੀਆ ਨੂੰ, ਅਸੂਲਾਂ ’ਤੇ ਅੜੇ ਕਿੱਸੇ।
ਤਵੀ ਦੀ ਤਪਸ਼ ਦੇ ਉੱਤੇ, ਸ਼ਹੀਦਾਂ ਦੇ ਰੜ੍ਹੇ ਕਿੱਸੇ।

Advertisement

ਸਿਫ਼ਾਰਸ਼ ਹੈ ਤੇ ਰਿਸ਼ਵਤ ਵੀ, ਮਿਲ਼ੇ ਇਨਸਾਫ਼ ਕੀ ਏਥੇ,
ਅਦਾਲਤ ਸੱਚ ਮੰਨਦੀ ਹੈ, ਵਕੀਲਾਂ ਦੇ ਘੜੇ ਕਿੱਸੇ।

ਰਿਹਾ ਜੋ ਸੱਚ ’ਤੇ ਅੜਿਆ, ਬਣਾ ਕੇ ਕੇਸ ਉਹ ਫੜਿਆ,
ਘਰੋਂ ਸੀ ਲੋਕ ਲਹਿਰਾਂ ਦੇ, ਸਿਪਾਹੀਆਂ ਨੇ ਫੜੇ ਕਿੱਸੇ।

ਰਹੇ ਨਾ ਜੋ ਅਸੂਲਾਂ ’ਤੇ, ਫੜੇ ਨਾ ਜੋ ਕਨੂੰਨਾਂ ਨੇ,
ਘਿਰੇ ਜੋ ਘਪਲਿਆਂ ਅੰਦਰ, ਵਜ਼ੀਰਾਂ ਦੇ ਬੜੇ ਕਿੱਸੇ।

ਗੁਲਾਮੀ ਦਾ ਜ਼ਮਾਨਾ ਸੀ, ਸਲਾਖਾਂ ਸਨ ਸਿਪਾਹੀ ਸਨ,
ਬਗ਼ਾਵਤ ਦੇ ਸ਼ਹਾਦਤ ਦੇ, ਆਕਾਸ਼ਾਂ ’ਤੇ ਚੜ੍ਹੇ ਕਿੱਸੇ।

ਸੁਣੇ ਨਾ ਆਪ ਮਾਵਾਂ ਨੇ, ਪੜ੍ਹਾਏ ਨਾ ਸਲੇਬਸ ਵਿਚ,
‘ਸਰਾਭੇ’ ਤੇ ‘ਸੁਤੰਤਰ’ ਦੇ, ਕਿਵੇਂ ਜਾਂਦੇ ਪੜ੍ਹੇ ਕਿੱਸੇ।
ਸੰਪਰਕ: 98768-73735

ਭਾਗਾਂ ਵਾਲਾ

ਮਨਜੀਤ ਸਿੰਘ

ਤੂੰ ਮੇਰਾ ਸੀ ਹੁਣ ਵੀ ਹੈਂ
ਮੇਰੇ ਪੰਜਾਬ, ਤੂੰ ਮੇਰਾ ਹੀ ਰਹੇਂ
ਉਨ੍ਹਾਂ ਦਾ ਵੀ ਜੋ ਤੈਨੂੰ ਆਪਣਾ ਸੱਦਦੇ
ਇਤਿਹਾਸ ਤੇਰਾ ਤੇਰਾ ਪਿਛੋਕੜ
ਸੁਣਿਆ ਪੜ੍ਹਿਆ ਕੁਝ ਸੁਣਾਇਆ
ਸੱਚ ਜਾਣੀ ਲਾਸਾਨੀ ਹੈ
ਤੇ ਮੈਂ ਭਾਗਾਂ ਵਾਲਾ ਸੱਚ ਜਾਣੀ
ਤੇਰੀ ਗੋਦ ਮਾਣ ਰਿਹਾਂ
ਰੁੱਤਾਂ, ਲੋੜਾਂ, ਥੋੜਾਂ, ਅਸੀਂ
ਸਮੇਂ ਦੇ ਚੱਕਰ ਵਿੱਚ ਬੱਝੇ
ਤੇ ਹੇ ਮੇਰੇ ਪੰਜਾਬ,
ਸਮੇਂ ਨੇ ਤੈਨੂੰ ਵੀ
ਚੱਕਰ ਵਿੱਚ ਨਹੀਂ
ਚੱਕਰਾਂ ਵਿੱਚ ਰੱਖਿਆ
ਫਰੀਦ ਬਾਬਾ, ਬਾਬਾ ਨਾਨਕ,
ਗੁਰੂ ਸਾਹਿਬ, ਭਗਤ, ਸੂਰਮੇ,
ਖੋਜੀ, ਸਿਰੜੀ ਤੇਰੇ ਜਾਏ
ਦੋਪਾਸੜ ਸਿੱਕੇ ਵਾਂਗ
ਲਾਜ ਲਾਉਣ ਵਾਲੇ ਵੀ ਜੇ
ਦੂਰੋਂ ਆਏ ਤਾਂ ਇੱਥੇ ਵੀ ਜਾਏ
ਪੰਜਾਂ ਪਾਣੀਆਂ ਦੀ ਧਰਤ ਨੂੰ
ਕਦੇ ਫਰੰਗੀਆਂ ਕਦੇ ਉਨ੍ਹਾਂ ਦੇ
ਚਿੱਟ ਕੱਪੜੀਏ ਵਾਰਸਾਂ ਨੇ
ਚੱਪਾ ਕੁ ਕਰ ਰੱਖ ਦਿੱਤਾ
ਹੁਣ ਵੀ ਹੋਰਨਾਂ ਦੀਆਂ
ਅੱਖਾਂ ਵਿੱਚ ਤੂੰ ਰੜਕੇਂ
ਮਾਖਿਓਂ ਮਿੱਠੀ ਤੇਰੀ ਬੋਲੀ
ਤੇਰੇ ਵਿੱਚ ਹੀ ਕਿਉਂ
ਸਹਿਕਦੀ ਸਹਿਕਦੀ ਜਾਪੇ
ਹੋਰਨਾਂ ਦਾ ਗਿਲ਼ਾ ਨਾ ਕੋਈ
ਤੇਰੇ ਆਪਣੇ ਜਾਏ ਜਦ
ਮੇਰੀ ਮਾਂ-ਬੋਲੀ ਨਕਾਰਦੇ
ਤੇਰੀ ਦੇਹੀ ਵਿੱਚੋਂ ਜਿੰਦ ਮਾਰਦੇ
ਲਾਹਨਤ ਲਾਹਨਤ
ਕਿਸੇ ਝੂਠੀ
ਸ਼ੋਹਰਤ ਦੇ ਬਦਲੇ ਤੇਰੀ ਬੋਲੀ
ਤੇਰੇ ਸਕੇ ਜੋ ਅੰਗੀਕਾਰ ਨਾ ਕਰਦੇ
ਮੇਰੇ ਪੰਜਾਬ, ਕਈ ਤੈਨੂੰ
ਨਸ਼ਿਆਂ, ਲੁੱਟਾਂ-ਖੋਹਾਂ, ਹਥਿਆਰਾਂ,
ਚਿੱਟਾ, ਮਾਫੀਆ ਇੱਥੇ ਤੱਕ ਕਿ
ਬੇਈਮਾਨੀ ਵਿੱਚ ਗਲਤਾਨ
ਵੀ ਆਖਦੇ
ਜੇ ਅਗਨੀ ਹੈ ਤਾਂ ਹੀ ਧੂੰਆਂ ਗੰਧ
ਪਰ ਤੇਰੇ ਅਦੀਬ ਸ਼ਾਇਰ ਪਾਤਰ
ਉਹ ਸੁਰਜੀਤ ਦੇ ਬੋਲਾਂ ਵਾਂਗ
ਬਹਾਰਾਂ ਦੀ ਮੁੜ ਉਡੀਕ ਹੈ
ਆਵਾ ਪੂਰਾ ਊਤਿਆ ਨਹੀਂ ਹਜੇ
ਕਿਰਤ ਕਮਾਈ ਵਾਲੇ
ਹੱਥ ਵਧਾ ਹੱਥ ਫੜਨ ਵਾਲੇ
ਸਰਹੱਦਾਂ ’ਤੇ ਖੜ੍ਹਨ ਵਾਲੇ
ਖੁੱਲ੍ਹੇ ਗੁਰੂਦਰਾਂ ਤੇ ਲੰਗਰਾਂ ਵਾਲੇ
ਅਹੁਦਿਆਂ ਵਾਲੇ ਇਲਮਾਂ ਵਾਲੇ
ਅੱਜ ਵੀ ਹੈਨ ਤੇਰੇ
ਜਾ ਦਿੱਲੀ ਅੜਨ ਵਾਲੇ

ਲੋੜ ਹੈ ਹਜੇ ਹੋਰ
ਕਿਰਤ ਦੇ ਮੌਕਿਆਂ ਦੀ
ਤੇਰੀ ਹਦੂਦ ਵਿੱਚ ਹੀ
ਤੇਰੇ ਕਿਰਤੀਆਂ ਲਈ
ਸ਼ਾਲਾ ਤੇਰੇ ਆਪਣੇ ਜਾਏ
ਕਿਰਤ ਦੀ ਭਾਲ ਵਿੱਚ
ਵਿਦੇਸ਼ੀਂ ਨਾ ਰੁਲਣ
ਤੇ ਆ ਬੇਗਾਨੇ ਤੇਰੇ ’ਤੇ ਰਾਜ ਦੀ
ਆਸ ਨਾ ਰੱਖਣ, ਹੇ ਮੇਰੇ ਪੰਜਾਬ!
ਸੰਪਰਕ: 94176-35053

Advertisement
Author Image

Advertisement