ਕੇਰਲ ਰਾਜ ਸਾਖਰਤਾ ਅਭਿਆਨ ਦੀ ਸਭ ਤੋਂ ਉਮਰਦਰਾਜ਼ ਵਿਦਿਆਰਥਣ ਕਾਤਯਾਨੀ ਅੰਮਾ ਦਾ ਦੇਹਾਂਤ
12:45 PM Oct 11, 2023 IST
Advertisement
ਤਿਰੂਵਨੰਤਪੁਰਮ, 11 ਅਕਤੂਬਰ
101 ਸਾਲਾ ਕਾਤਯਾਨੀ ਅੰਮਾ, ਜਿਸ ਨੇ ਕੇਰਲ ਰਾਜ ਸਾਖਰਤਾ ਅਭਿਆਨ ਤਹਿਤ ਸਭ ਤੋਂ ਵੱਡੀ ਉਮਰ ਦੀ ਵਿਦਿਆਰਥਣ ਬਣ ਕੇ ਇਤਿਹਾਸ ਰਚਿਆ ਸੀ, ਦਾ ਤੱਟੀ ਅਲਾਪੁਝਾ ਸਥਿਤ ਆਪਣੇ ਨਵਿਾਸ ਸਥਾਨ 'ਤੇ ਦੇਹਾਂਤ ਹੋ ਗਿਆ। ਦਿਮਾਗ ਦਾ ਦੌਰਾ ਪੈਣ ਤੋਂ ਬਾਅਦ ਉਹ ਕੁਝ ਸਮੇਂ ਤੋਂ ਬਿਸਤਰ 'ਤੇ ਸੀ। ਕਾਤਯਾਨੀ ਅੰਮਾ ਨੇ ਨਾ ਸਿਰਫ ਦੱਖਣੀ ਰਾਜ ਵਿੱਚ ਸਾਖਰਤਾ ਮੁਹਿੰਮ ਦੇ ਹਿੱਸੇ ਵਜੋਂ 96 ਸਾਲ ਦੀ ਉਮਰ ਵਿੱਚ ਪੜ੍ਹ ਕੇ ਪ੍ਰਸਿੱਧੀ ਪ੍ਰਾਪਤ ਕੀਤੀ, ਸਗੋਂ ਉਸ ਨੇ 'ਅੱਖਰਲਕਸ਼ਮ' ਪ੍ਰੀਖਿਆ ਵਿੱਚ ਵੀ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ, ਜੋ ਚੌਥੀ ਜਮਾਤ ਦੀ ਪ੍ਰੀਖਿਆ ਦੇ ਬਰਾਬਰ ਹੈ। ਉਹ 43,330 ਵਿਦਿਆਰਥੀਆਂ ਵਿੱਚੋਂ ਸਭ ਤੋਂ ਵੱਡੀ ਉਮਰ ਦੀ ਸੀ ਜੋ ਅਲਾਪੁਝਾ ਜ਼ਿਲ੍ਹੇ ਦੇ ਚੇਪਾਡ ਪਿੰਡ ਵਿੱਚ ਪ੍ਰੀਖਿਆ ਲਈ ਬੈਠੇ ਸਨ। ਉਸ ਨੇ ਮਾਰਚ 2020 ਵਿੱਚ ਮਹਿਲਾ ਦਵਿਸ 'ਤੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਨਾਰੀ ਸ਼ਕਤੀ ਪੁਰਸਕਾਰ ਵੀ ਪ੍ਰਾਪਤ ਕੀਤਾ। 2019 ਵਿੱਚ ਉਹ 'ਕਾਮਨਵੈਲਥ ਆਫ਼ ਲਰਨਿੰਗ ਗੁੱਡਵਿਲ ਅੰਬੈਸਡਰ' ਵੀ ਬਣੀ।
Advertisement
Advertisement
Advertisement