For the best experience, open
https://m.punjabitribuneonline.com
on your mobile browser.
Advertisement

ਕਸ਼ਮੀਰ ਸ਼ਹੀਦ ਦਿਵਸ: ਮਹਿਬੂਬਾ ਤੇ ਹੋਰ ਆਗੂਆਂ ਵੱਲੋਂ ਨਜ਼ਰਬੰਦ ਕੀਤੇ ਜਾਣ ਦਾ ਦਾਅਵਾ

02:48 PM Jul 13, 2024 IST
ਕਸ਼ਮੀਰ ਸ਼ਹੀਦ ਦਿਵਸ  ਮਹਿਬੂਬਾ ਤੇ ਹੋਰ ਆਗੂਆਂ ਵੱਲੋਂ ਨਜ਼ਰਬੰਦ ਕੀਤੇ ਜਾਣ ਦਾ ਦਾਅਵਾ
ਮਹਿਬੂਬਾ ਮੁਫਤੀ।
Advertisement

ਸ੍ਰੀਨਗਰ, 13 ਜੁਲਾਈ
ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਸਣੇ ਜੰਮੂ ਕਸ਼ਮੀਰ ਦੇ ਕਈ ਸਿਆਸੀ ਆਗੂਆਂ ਨੇ ਅੱਜ ਦਾਅਵਾ ਕੀਤਾ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਉਹ 1931 ਵਿੱਚ ਅੱਜ ਹੀ ਦਿਨ ਡੋਗਰਾ ਸ਼ਾਸਕ ਦੀ ਸੈਨ ਹੱਥੋਂ ਮਾਰੇ ਗਏ 22 ਕਸ਼ਮੀਰੀ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ‘ਸ਼ਹੀਦਾਂ ਦੀਆਂ ਕਬਰਾਂ’ ਉੱਤੇ ਨਾ ਜਾ ਸਕਣ। ਹਾਲਾਂਕਿ, ਇਨ੍ਹਾਂ ਆਗੂਆਂ ਦੇ ਦਾਅਵਿਆਂ ’ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸ਼ਹਿਰ ਦੇ ਬਾਹਰੀ ਇਲਾਕੇ ਖਿਮਬੇਰ ਵਿੱਚ ਉਨ੍ਹਾਂ ਦੀ ਰਿਹਾਇਸ਼ ’ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਮੈਨੂੰ ਸ਼ੋਸ਼ਣ ਅਤੇ ਅਨਿਆਂ ਖ਼ਿਲਾਫ਼ ਕਸ਼ਮੀਰ ਦੇ ਬਦਲੇ ਅਤੇ ਸੰਘਰਸ਼ ਦੇ ਇਕ ਸਥਾਈ ਪ੍ਰਤੀਕ ਮਜ਼ਾਰ-ਏ-ਸ਼ੁਹਾਦਾ ਜਾਣ ਤੋਂ ਰੋਕਣ ਵਾਸਤੇ ਮੇਰੇ ਘਰ ਦੇ ਦਰਵਾਜ਼ੇ ਇਕ ਵਾਰ ਮੁੜ ਬੰਦ ਕਰ ਦਿੱਤੇ ਗਏ ਹਨ।’’ ਵੱਖਵਾਦ ਛੱਡ ਕੇ ਮੁੱਖ ਧਾਰਾ ਵਿੱਚ ਆਏ ਆਗੂ ਅਤੇ ਪੀਪਲਜ਼ ਕਾਨਫਰੰਸ ਦੇ ਮੁਖੀ ਸੱਜਾਦ ਲੋਨ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਵੀ ਨਜ਼ਰਬੰਦ ਕੀਤਾ ਗਿਆ ਹੈ। ਇਸੇ ਤਰ੍ਹਾਂ ਨੈਸ਼ਨਲ ਕਾਨਫ਼ਰੰ ਦੇ ਕਸ਼ਮੀਰ ਪ੍ਰਦੇਸ਼ ਪ੍ਰਧਾਨ ਨਾਸਿਰ ਅਸਲਮ ਵਾਨੀ ਨੇ ਵੀ ਦੋਸ਼ ਲਾਇਆ ਕਿ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਵੀ ਪੁਲੀਸ ਨੇ ਬੰਦ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਪੁਲੀਸ ਨੇ ‘ਅਪਨੀ ਪਾਰਟੀ’ ਦੇ ਆਗੂਆਂ ਨੂੰ ਸ਼ਹੀਦਾਂ ਦੇ ਕਬਰਸਤਾਨ ’ਤੇ ਜਾਣ ਤੋਂ ਰੋਕ ਦਿੱਤਾ। ਅਪਨੀ ਪਾਰਟੀ ਦੇ ਪ੍ਰਧਾਨ ਅਲਤਾਫ ਬੁਖਾਰੀ ਦੀ ਅਗਵਾਈ ਵਿੱਚ ਪਾਰਟੀ ਦੇ ਮੈਂਬਰਾਂ ਨੇ ਇੱਥੇ ਸ਼ੇਖ ਬਾਗ ’ਚ ਸਥਿਤ ਦਫ਼ਤਰ ਤੋਂ ਲਗਪਗ ਪੰਜ ਕਿਲੋਮੀਟਰ ਦੂਰ ਨਕਸ਼ਬੰਦ ਸਥਿਤ ਕਬਰਸਤਾਨ ਤੱਕ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਪੁਲੀਸ ਨੇ ਰੋਕ ਦਿੱਤਾ। ਉਪਰੰਤ ਆਗੂਆਂ ਨੇ ਸੜਕ ’ਤੇ ਹੀ ‘ਫਾਤੇਹਾ’ ਪੜ੍ਹੀ ਅਤੇ 22 ਮਰਹੂਮ ਕਸ਼ਮੀਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ

Advertisement

Advertisement
Author Image

Advertisement
Advertisement
×