For the best experience, open
https://m.punjabitribuneonline.com
on your mobile browser.
Advertisement

ਕਰਤਾਰਪੁਰ: ਬਰਸਾਤੀ ਪਾਣੀ ਦੀ ਸੰਭਾਲ ਲਈ ਗੰਭੀਰ ਨਹੀਂ ਨਗਰ ਕੌਂਸਲ

07:40 AM Jul 05, 2024 IST
ਕਰਤਾਰਪੁਰ  ਬਰਸਾਤੀ ਪਾਣੀ ਦੀ ਸੰਭਾਲ ਲਈ ਗੰਭੀਰ ਨਹੀਂ ਨਗਰ ਕੌਂਸਲ
ਸਰਕਾਰੀ ਹਸਪਤਾਲ ਵਿੱਚ ਖੜ੍ਹਿਆ ਮੀਂਹ ਦਾ ਪਾਣੀ।
Advertisement

ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 4 ਜੁਲਾਈ
ਨਗਰ ਕੌਂਸਲ ਕਰਤਾਰਪੁਰ ਦੇ ਅਧਿਕਾਰੀਆਂ ਵੱਲੋਂ ਬਰਸਾਤੀ ਪਾਣੀ ਦੀ ਸਾਂਭ ਸੰਭਾਲ ਲਈ ਹਾਲੇ ਤੱਕ ਵਾਟਰ ਰੀਚਾਰਜਿੰਗ ਪਲਾਂਟ ਨਾ ਲਗਾਉਣ ਕਾਰਨ ਸ਼ਹਿਰ ਵਿੱਚ ਮੀਂਹ ਦਾ ਪਾਣੀ ਸੀਵਰੇਜ ਰਾਹੀਂ ਹੁੰਦਾ ਹੋਇਆ ਡਰੇਨ ਵਿੱਚ ਖੜ੍ਹੇ ਰਸਾਇਨ ਕੋਲੇ ਪਾਣੀ ਨਾਲ ਮਿਲ ਕੇ ਬੇਕਾਰ ਹੋ ਰਿਹਾ ਹੈ। ਇਸ ਮਾਮਲੇ ਨੂੰ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਗੰਭੀਰਤਾ ਨਾਲ ਨਾ ਲੈਣ ਕਾਰਨ ਸੂਬਾ ਸਰਕਾਰ ਵੱਲੋਂ ਬਰਸਾਤ ਦੇ ਪਾਣੀ ਦੀ ਸਾਂਭ ਸੰਭਾਲ ਲਈ ਆਰੰਭੇ ਕਾਰਜਾਂ ਲਈ ਕਰਤਾਰਪੁਰ ਵਿੱਚ ਖੜੋਤ ਆ ਗਈ ਹੈ। ਇੱਥੇ ਹਾਲਾਤ ਅਜਿਹੇ ਹਨ ਕਿ ਨਗਰ ਕੌਂਸਲ ਦਫਤਰ, ਸਰਕਾਰੀ ਹਸਪਤਾਲ, ਸਰਕਾਰੀ ਸਕੂਲ ਅਤੇ ਸ਼ਹਿਰ ਦੀਆਂ ਵੱਡੀਆਂ ਇਮਾਰਤਾਂ ਵਿੱਚ ਬਰਸਾਤੀ ਪਾਣੀ ਧਰਤੀ ਵਿੱਚ ਭੇਜਣ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ। ਸ਼ਹਿਰ ਵਿੱਚ ਜ਼ਿਆਦਾਤਰ ਮੁੱਖ ਬਾਜ਼ਾਰ ਅਤੇ ਗਲੀਆਂ ਕੰਕਰੀਟ ਦੀਆਂ ਬਣੀਆਂ ਹੋਣ ਕਾਰਨ ਪਾਣੀ ਜ਼ਮੀਨ ਵਿੱਚ ਜ਼ੀਰਨ ਦੀ ਬਜਾਏ ਉੱਥੇ ਹੀ ਖੜ੍ਹਾ ਰਹਿੰਦਾ ਹੈ। ਸ਼ਹਿਰ ਵਿੱਚ ਬਣ ਰਹੀਆਂ ਨਵੀਆਂ ਇਮਾਰਤਾਂ ਲਈ ਨਗਰ ਕੌਂਸਲ ਦੀ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਵੱਲੋਂ ਬਰਸਾਤੀ ਪਾਣੀ ਦੀ ਸਾਂਭ ਸੰਭਾਲ ਲਈ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਬਣਾਉਣ ਲਈ ਠੋਸ ਕਦਮ ਚੁੱਕਣ ਤੋਂ ਕਿਨਾਰਾ ਕੀਤਾ ਹੋਇਆ ਹੈ।
ਸ਼ਹਿਰ ਦਾ ਸੀਵਰੇਜ ਸਿਸਟਮ ਪੁਰਾਣਾ ਹੋਣ ਕਾਰਨ ਬਰਸਾਤੀ ਮੌਸਮ ਵਿੱਚ ਪਾਣੀ ਦੀ ਨਿਕਾਸੀ ਲਈ ਬਹੁਤ ਸਮਾਂ ਲੱਗ ਜਾਂਦਾ ਹੈ ਇਸ ਕਾਰਨ ਮੀਹ ਪੈਣ ਨਾਲ ਨਗਰ ਕੌਂਸਲ ਦਫਤਰ ਸਮੇਤ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਪਾਣੀ ਭਰ ਜਾਂਦਾ ਹੈ।
ਇਸ ਸਬੰਧੀ ਵਾਤਾਵਰਨ ਪ੍ਰੇਮੀ ਮਾਸਟਰ ਬਹਾਦਰ ਸਿੰਘ ਸੰਧੂ ਅਤੇ ਡਾਕਟਰ ਨਿਰਮਲ ਸਿੰਘ ਨੇ ਕਿਹਾ ਕਿ ਮੀਂਹ ਦਾ ਪਾਣੀ ਕੁਦਰਤ ਦੀ ਵਡਮੁੱਲੀ ਦਾਤ ਹੈ ਇਸ ਦੀ ਸਾਂਭ ਸੰਭਾਲਣ ਲਈ ਹੰਭਲਾ ਮਾਰਨ ਦੀ ਲੋੜ ਹੈ।
ਕਾਰਜ ਸਾਧਕ ਅਫਸਰ ਦੇਸ਼ ਰਾਜ ਨੇ ਦੱਸਿਆ ਕਿ ਸ਼ਹਿਰ ਵਿੱਚ ਪੰਜ ਥਾਵਾਂ ’ਤੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਬਣਾਉਣ ਲਈ ਜ਼ਿਲ੍ਹਾ ਭੂਮੀਪਾਲ ਨੂੰ ਪੱਤਰ ਲਿਖਿਆ ਹੋਇਆ ਹੈ।

Advertisement

ਪਲਾਂਟ ਲਗਾਉਣ ਲਈ ਛੇਤੀ ਕੀਤਾ ਜਾਵੇਗਾ ਸਰਵੇਖਣ: ਅਧਿਕਾਰੀ

ਭੂਮੀ ਰੱਖਿਆ ਅਫਸਰ ਜਸਬੀਰ ਸਿੰਘ ਨੇ ਕਰਤਾਰਪੁਰ ਵਿੱਚ ਪੰਜ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਬਣਾਉਣ ਲਈ ਨਗਰ ਕੌਂਸਲ ਵੱਲੋਂ ਲਿਖੇ ਪੱਤਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਲਦ ਸਰਵੇ ਕਰਕੇ ਐਸਟੀਮੇਟ ਬਣਾ ਕੇ ਨਗਰ ਕੌਂਸਲ ਨੂੰ ਦੇ ਦਿੱਤਾ ਜਾਵੇਗਾ ਤਾਂ ਕਿ ਜਲਦ ਕੰਮ ਸ਼ੁਰੂ ਕਰਵਾਇਆ ਜਾ ਸਕੇ।

Advertisement

Advertisement
Author Image

joginder kumar

View all posts

Advertisement